ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/340

ਇਹ ਸਫ਼ਾ ਪ੍ਰਮਾਣਿਤ ਹੈ

ਮਰ ਜਾਏਂ ਰੇਲ ਗੱਡੀਏ
ਸਾਡੇ ਜਾਰ ਦਾ ਵਿਛੋੜਾ ਪਾਇਆ

ਅੱਗ ਲਗਜੇ ਬਠਿੰਡੇ ਵਾਲ਼ੀ ਰੇਲ ਨੂੰ

ਅਸੀਂ ਕਿਹੜਾ ਉੱਤੇ ਚੜ੍ਹਨੈ

ਬੋਲੀਆਂ ਦਾ ਪੁਲ ਬੰਨ੍ਹਦਾਂ

ਮੈਥੋਂ ਜਗ ਜਿੱਤਿਆ ਨਾ ਜਾਵੇ

ਬੋਲੀਆਂ ਦੀ ਸੜਕ ਬੰਨ੍ਹਾਂ

ਜਿੱਥੇ ਜੱਕਾ ਚੱਲੇ ਸਰਕਾਰੀ

ਬੋਲੀਆਂ ਦਾ ਪਾਵਾਂ ਬੰਗਲਾ

ਜਿੱਥੇ ਵੱਸਿਆ ਕਰੇ ਪਟਵਾਰੀ

ਪਾਓ ਬੋਲੀਆਂ ਕਰੋ ਚਿੱਤ ਰਾਜ਼ੀ

ਮੱਚਦਿਆਂ ਨੂੰ ਮੱਚਣ ਦਿਓ

ਸੀ ਓ ਸਾਹਿਬ ਨੇ ਅਰਦਲੀ ਲਾਇਆ

ਮੁੰਡਾ ਗੁਲਕੰਦ ਵਰਗਾ

ਗੋਰੇ ਮੁੰਡੇ ਲੈਸ ਬਣਗੇ

ਕਾਲ਼ੇ ਮਰਗੇ ਫਟੀਕਾਂ ਕਰਦੇ

ਰਫਲ ਮੇਰੀ ਦੀ ਗੋਲ਼ੀ

ਪੱਥਰਾਂ ਨੂੰ ਜਾਵੇ ਚੀਰਦੀ

ਦੇਵਤੇ ਹੈਰਾਨ ਮੰਨਗੇ

ਪੈੜ ਲੰਗੜੇ ਰਿਸ਼ੀ ਦੀ ਜਾਵੇ

ਪੈਂਦੇ ਸੱਪਾਂ ਦੀ ਸਿਰੀ ਤੋਂ ਨੋਟ ਚੁੱਕਣੇ

ਸੌਖੀ ਨਾ ਬਿੱਲੋ ਡਰਾਇਵਰੀ

338 - ਬੋਲੀਆਂ ਦਾ ਪਾਵਾਂ ਬੰਗਲਾ