ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਕਲ੍ਹ ਦਾ ਆਇਆ ਮੇਲ਼ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣੇ ਗੱਟੇ ਸਭ ਨੂੰ ਸੋਂਹਦੇ
ਚੜ੍ਹਿਆ ਰੂਪ ਸਵਾਇਆ
ਕੁੜੀ ਦੀ ਮਾਮੀ ਨੇ-
ਗਿੱਧਾ ਖੂਭ ਰਚਾਇਆ

ਨੱਕ ਵਿਚ ਤੇਰੇ ਲੌਂਗ ਤੇ ਮਛਲੀ

ਮੱਥੇ ਚਮਕੇ ਟਿੱਕਾ
ਤੇਰੇ ਮੂੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣ ਕੇ

ਗੇੜਾ ਦੇ ਜੱਟੀਏ

ਕੋਹਲੂ ਵਰਗੀ ਤੂੰ

ਤੇਰੇ ਪੈਰ ਨੱਚਣ ਨੂੰ ਕਰਦੇ

ਨੱਚਦੀ ਕਾਹਤੋਂ ਨੀ

ਨੱਚ ਕਲਬੂਤਰੀਏ

ਦੇ ਕੇ ਸ਼ੌਂਕ ਦਾ ਗੇੜਾ

ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿਚ

ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ
ਘੁੰਡ ’ਚੋਂ ਮੈਂ ਅੱਖ ਪਛਾਣੀ

32 - ਬੋਲੀਆਂ ਦਾ ਪਾਵਾਂ ਬੰਗਲਾ