ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/332

ਇਹ ਸਫ਼ਾ ਪ੍ਰਮਾਣਿਤ ਹੈ



ਸਤਨਾਜਾ
ਪੱਕੇ ਪੁਲ਼ਾਂ ਤੇ ਲੜਾਈਆਂ ਹੋਈਆਂ
ਛਬ੍ਹੀਆਂ ਦੇ ਕਿਲ ਟੁੱਟ ਗੇ

ਡਾਂਗ ਜੱਟਾਂ ਦੀ ਖੜਕੇ

ਨਾਈਆਂ ਦੀ ਨੈਣ ਬਦਲੇ

ਕਿਤੇ ਯਾਰਾਂ ਨੂੰ ਭੜਾ ਕੇ ਮਾਰੂ

ਚੰਦ ਕੁਰ ਚਕਵਾਂ ਚੁਲ੍ਹਾ

ਸੁੱਖ ਨੀ ਸੌਣਗੇ ਮਾਪੇ

ਨੰਦ ਕੁਰ ਨਾਉਂ ਰੱਖ ਕੇ

ਅੱਖ ਬਾਲ੍ਹੋ ਨੇ ਇਸ ਤਰ੍ਹਾਂ ਮਾਰੀ

ਮਿੱਤਰਾਂ ’ਚ ਡਾਂਗ ਚੱਲ ਪੀ

ਪਾਣੀ ਰੰਡੀ ਦੇ ਖੇਤ ਨੂੰ ਜਾਵੇ

ਲੰਬੜਾਂ ਦਾ ਖੂਹ ਚਲਦਾ

ਰੱਬ ਵੀ ਨੇਕੀ ਦੇ

ਰਾਹ ਵਿਚ ਰੋੜ ਵਛਾਵੇ

ਕਾਹਨੂੰ ਜੰਮਿਆ ਸੀ ਮਰਦ ਨਕੰਮਿਆਂ

ਤੇਰੀ ਥਾਂ ਇੱਟ ਜੰਮਦੀ

ਗੋਜਰੇ ਤੋਂ ਜਾਣ ਵਾਲੀਏ

ਕਿਥੋਂ ਭਾਲ਼ੇਂਗੀ ਠੰਡਾ ਜਲ ਪਾਣੀ

ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ

ਐਡਾ ਸਾਡਾ ਕਿਹੜਾ ਦਰਦੀ

ਤੇਰੀ ਨਾੜ ਮੱਥੇ ਦੀ ਟਪਕੇ

ਪੱਟੀਆਂ ਕਿਸ ਗੁੰਦੀਆਂ

330- ਬੋਲੀਆਂ ਦਾ ਪਾਵਾਂ ਬੰਗਲਾ