ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/322

ਇਹ ਸਫ਼ਾ ਪ੍ਰਮਾਣਿਤ ਹੈ

ਸਰਕਾਰੂ ਬੰਦੇ

ਪਟਵਾਰੀ
ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ

ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ

ਅੱਗੇ ਤੇਰੇ ਭਾਗ ਬੱਚੀਏ

ਵੇ ਤੂੰ ਜਿੰਦ ਪਟਵਾਰੀਆ ਮੇਰੀ

ਮਾਹੀਏ ਦੇ ਨਾਂ ਲਿਖਦੇ

ਕੋਠੇ ਤੋਂ ਉਡ ਕਾਵਾਂ

ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ

ਬੋਲੀਆਂ ਦਾ ਪਾਵਾਂ ਬੰਗਲਾ

ਜਿੱਥੇ ਵਸਿਆ ਕਰੇ ਪਟਵਾਰੀ

ਮੁੰਡਾ ਪੱਟਿਆ ਨਵਾਂ ਪਟਵਾਰੀ

ਅੱਖਾਂ ਵਿਚ ਪਾ ਕੇ ਸੁਰਮਾ

ਤੇਰੀ ਚਾਲ ਨੇ ਪੱਟਿਆ ਪਟਵਾਰੀ

ਲੱਡੂਆਂ ਨੇ ਤੂੰ ਪੱਟਤੀ

ਕਿਹੜੇ ਪਿੰਡ ਦਾ ਬਣਿਆਂ ਪਟਵਾਰੀ

ਕਾਗਜਾਂ ਦੀ ਬੰਨ੍ਹੀ ਗਠੜੀ

ਅੱਖ ਪਟਵਾਰਨ ਦੀ

ਜਿਉਂ ਇਲ੍ਹ ਦੇ ਆਲ੍ਹਣੇ ਆਂਡਾ

320 - ਬੋਲੀਆਂ ਦਾ ਪਾਵਾਂ ਬੰਗਲਾ