ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/308

ਇਹ ਸਫ਼ਾ ਪ੍ਰਮਾਣਿਤ ਹੈ

ਬਾਰੀ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਤਰ ਵੇ
ਮੇਰਾ ਉਡੇ ਡੋਰੀਆ
ਮਹਿਲਾਂ ਵਾਲ਼ੇ ਘਰ ਵੇ

ਬਾਰੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਂਦੇ-ਪਾਵੇ
ਬਾਬਲੇ ਨੇ ਵਰ ਟੋਲ਼ਿਆ
ਜੀਹਨੂੰ ਪੱਗ ਬੰਨ੍ਹਣੀ ਨਾ ਆਵੇ

ਨੌਕਰ ਜਾਂਦੇ ਕੀ ਖੱਟ ਲਿਆਂਦੇ

ਖੱਟ ਕੇ ਲਿਆਂਦੀ ਫੀਮ ਦੀ ਡੱਬੀ
ਵੇ ਮੈਂ ਕੋਲ਼ ਖੜੀ
ਚੜ੍ਹ ਗਿਆ ਚੀਨ ਨੂੰ ਗੱਡੀ

ਨੌਕਰ ਜਾਂਦੇ ਕੀ ਖਟ ਲਿਆਂਦੇ

ਖੱਟ ਕੇ ਲਿਆਂਦੀ ਨਾਸ ਦੀ ਡੱਬੀ
ਵੇ ਮੈਂ ਕੋਲ਼ ਖੜੀ
ਚੜ੍ਹ ਗਿਆ ਰਾਤ ਦੀ ਗੱਡੀ

ਨੌਕਰ ਜਾਂਦੇ ਕੀ ਖਟ ਲਿਆਂਦੇ

ਖੱਟ ਕੇ ਲਿਆਂਦਾ ਡੰਡਾ
ਸਾਧਣੀ ਬਣਜੂੰ ਗੀ
ਤੈਨੂੰ ਕਰਦੂੰ ਰੰਡਾ

ਨੌਕਰ ਜਾਂਦੇ ਕੀ ਖਟ ਲਿਆਂਉਂਦੇ

ਖੱਟ ਕੇ ਲਿਆਉਂਦੇ ਸੋਢੇ ਦੀ ਪੁੜੀ
ਜੇ ਤੂੰ ਸ਼ਹਿਰੀਆ ਮੁੰਡਾ
ਮੈਂ ਵੀ ਮੋਗੇ ਦੀ ਕੁੜੀ

ਨੌਕਰ ਜਾਂਦੇ ਛੋਕਰ ਜਾਂਦੇ

ਖੱਟ ਕੇ ਕੀ ਕੁਝ ਲਿਆਂਦੇ

306 - ਬੋਲੀਆਂ ਦਾ ਪਾਵਾਂ ਬੰਗਲਾ