ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/303

ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਕੱਲਰਾਂ ਦੇ ਵਾਸਾ
ਮਧਰਿਆ ਵੇ ਤੈਨੂੰ ਕਬਰ ਪੁੱਟ ਦਿਆਂ
ਲੰਬਿਆ ਵੇ ਤੈਨੂੰ ਖਾਤਾ
ਨੀਵੀਂ ਹੋ ਕੇ ਝਾਕਣ ਲੱਗੀ
ਛਾਤੀ ਪਿਆ ਜੜਾਕਾ
ਸਹੁਣੀ ਸੂਰਤ ਦਾ-
ਵਿਚ ਕੱਲਰਾਂ ਦੇ ਵਾਸਾ

ਜੰਮ ਦਖਾਈ ਦੇਂਦੇ
ਜਦੋਂ ਜਮ ਦਖਾਈ ਦੇਂਦੇ
ਕੁੱਤਾ ਓਦੋਂ ਭੌਂਕੇ
ਬੰਦਿਆ ਉਠ ਖੜ ਤੂੰ-
ਕਾਹਨੂੰ ਲਾਉਨੈ ਢੌਂਕੇ

ਕੌਣ ਕਰੂਗਾ ਰਾਖੀ
ਨੰਦ ਕੁਰ ਚੰਦ ਕੁਰ ਦੋਨੋ ਭੈਣਾਂ
ਕੱਢਣ ਕਸੀਦਾ
ਕੋਲ਼ ਖੜੀ ਪਰਤਾਪੀ
ਕੱਤਣਾ ਨਾ ਜਾਣੇ ਤੁੰਬਣਾ ਨਾ ਜਾਣੇ
ਲਾਉਣ ਨਾ ਜਾਣੇ ਟਾਕੀ
ਐਸ ਪਟ੍ਹੋਲੇ ਦੀ-
ਕੌਣ ਕਰੂਗਾ ਰਾਖੀ

ਲੱਛੀ ਪੁੱਛੇ ਬੰਤੋ ਨੂੰ
ਤੇਰੀ ਕੈ ਮੁੰਡਿਆਂ ਨਾਲ਼ ਯਾਰੀ
ਇਕ ਯਾਰ ਦੁਧ ਰਿੜਕੇ
ਦੂਜਾ ਧਰੇ ਤਰਕਾਰੀ
ਤੀਜੇ ਨੇ ਦਾਲ਼ ਧਰਤੀ
ਗਰਮ ਮਸਾਲਿਆਂ ਵਾਲ਼ੀ
ਚੌਥਾ ਯਾਰ ਪਕਾਵੇ ਰੋਟੀਆਂ

301 - ਬੋਲੀਆਂ ਦਾ ਪਾਵਾਂ ਬੰਗਲਾ