ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/297

ਇਹ ਸਫ਼ਾ ਪ੍ਰਮਾਣਿਤ ਹੈ

ਨਾ ਰੋ ਧੀਏ ਸੱਸੀਏ
ਪੁੰਨੂੰ ਵਰਗੇ ਬਲੋਚ ਬਥੇਰੇ

ਐਵੇਂ ਅੱਖੀਆਂ ਚੋਂ ਨਾ ਨੀਰ ਵਹਾਈਏ

ਚਿੱਤ ਨੂੰ ਟਿਕਾਣੇ ਰੱਖੀਏ

ਮੁੰਡੇ ਰੋਂਦੇ ਨੇ ਰੁਮਾਲੀਆਂ ਵਾਲ਼ੇ

ਨੰਦ ਕੁਰ ਰੇਲ ਚੜ੍ਹਗੀ

ਤੈਨੂੰ ਕੀ ਮੁਕਲਾਵਾ ਤਾਰੂ

ਰੋਂਦੇ ਯਾਰ ਛੱਡਗੀ

ਜਿੰਦ ਜਾਨ ਵੇ ਸੁਰਤ ਵਿਚ ਤੇਰੇ

ਲੋਕਾਂ ਭਾਣੇ ਦੂਰ ਵੱਸਦੀ

ਦੁਨੀਆਂ ਲੱਖ ਵਸਦੀ

ਸਾਨੂੰ ਮਿੱਤਰਾਂ ਬਾਝ ਹਨ੍ਹੇਰਾ

ਚੰਦ ਭਾਵੇਂ ਨਿਤ ਚੜ੍ਹਦਾ

ਸਾਨੂੰ ਮਿੱਤਰਾਂ ਬਾਝ ਹਨ੍ਹੇਰਾ

ਰੱਬ ਵਰਗਾ ਆਸਰਾ ਤੇਰਾ

ਜਿਉਂਦਾ ਰਹਿ ਮਿੱਤਰਾ

ਰੱਬ ਵਰਗਾ ਆਸਰਾ ਤੇਰਾ

ਲੰਘਿਓਂ ਮਰੋੜਾ ਮਾਰ ਕੇ

ਯਾਰ ਹੋਣਗੇ ਮਿਲਣਗੇ ਆਪੇ

ਚਿੱਤ ਨੂੰ ਟਿਕਾਣੇ ਰੱਖੀਏ

295 - ਬੋਲੀਆਂ ਦਾ ਪਾਵਾਂ ਬੰਗਲਾ