ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/287

ਇਹ ਸਫ਼ਾ ਪ੍ਰਮਾਣਿਤ ਹੈ

ਡੱਬੀ ਵਿਚ ਪਾ ਰੱਖਦੀ
ਮੇਰਾ ਅਮਲੀ ਫੀਮ ਦਾ ਮਾਵਾ

ਕੀ ਖੱਟਿਆ ਗਲ੍ਹਾਂ ਨੂੰ ਹੱਥ ਲਾਕੇ

ਲਲਾ ਲਲਾ ਹੋਗੀ ਮਿੱਤਰਾ

ਮੂੰਹੋਂ ਮਿੱਠੀਏ ਦਿਲਾਂ ਦੀਏ ਖੋਟੀਏ

ਇਕ ਵਾਰੀ ਬੋਲ ਹੱਸ ਕੇ

ਕਾਗਜ਼ ਹੋ ਗੇ ਕਾਲ਼ੇ

ਬਹਿ ਕੇ ਲਿਖ ਮਿੱਤਰਾ

ਕਾਹਤੇ ਮਾਰਦੈਂ ਬਸ਼ਰਮਾਂ ਗੇੜੇ

ਤੇਰੀ ਮੇਰੀ ਅੱਖ ਨਾ ਰਲ਼ੇ

ਮੇਰਾ ਕੰਮ ਨੀ ਗਲ਼ੀ ਦੇ ਵਿਚ ਕੋਈ

ਆਵਾਂ ਜਾਵਾਂ ਤੇਰੇ ਬਦਲੇ

ਇਕ ਵਾਰੀ ਕਹਿਦੇ ਟੁੱਟਗੀ

ਮੈਂ ਵੀ ਛਡਦਾਂ ਗਲ਼ੀ ਦਾ ਖਹਿੜਾ

ਇਕ ਵਾਰੀ ਕਹਿਦੇ ਟੁੱਟਗੀ

ਕਿਉਂ ਜਾਨ ਗ਼ਮਾਂ ਵਿਚ ਪਾਈ

ਯਾਰੀ ਟੁੱਟੀ ਤੇ ਮਾਰਦੈਂ ਗੇੜੇ

ਅੱਗੇ ਨਾ ਬੁਲਾਇਆ ਬੋਲਦਾ

ਯਾਰੀ ਲੱਗੀ ਤੇ ਪਵਾਤਾ ਕੋਠਾ

ਟੁੱਟੀ ਤੇ ਲਟੈਣ ਪਟਲੀ

ਲਾਲੀ ਮੇਰੀਆਂ ਅੱਖਾਂ ਵਿਚ ਰੜਕੇ

ਅੱਖ ਮੇਰੇ ਯਾਰ ਦੀ ਦੁਖੇ

285 - ਬੋਲੀਆਂ ਦਾ ਪਾਵਾਂ ਬੰਗਲਾ