ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/284

ਇਹ ਸਫ਼ਾ ਪ੍ਰਮਾਣਿਤ ਹੈ

ਲੱਗੀਆਂ ਤ੍ਰਿਜੰਣਾਂ ਦੀਆਂ
ਮੈਨੂੰ ਯਾਦ ਗੱਡੀ ਵਿਚ ਆਈਆਂ

ਯਾਰੀ ਵਾਲ਼ੀ ਤੋਂ ਕੱਤਿਆ ਨਾ ਜਾਵੇ

ਵੰਡ ਦਿਓ ਛੋਪ ਕੁੜੀਓ

ਤੇਰੇ ਮਗਰ ਕਿਨੇ ਨੀ ਆਉਣਾ

ਖੜੀ ਹੋ ਕੇ ਗੱਲ ਸੁਣ ਜਾ

ਜੀਹਨੇ ਅੱਖ ਦੀ ਰਮਜ਼ ਨੀ ਜਾਣੀ

ਮਾਰ ਗੋਲੀ ਆਸ਼ਕ ਨੂੰ

ਮੇਰਾ ਯਾਰ ਚੰਬੇ ਦੀ ਮਾਲ਼ਾ

ਦਿਲ ਵਿਚ ਰਹੇ ਮਹਿਕਦਾ

ਮੇਰਾ ਯਾਰ ਸਰੂ ਦਾ ਬੂਟਾ

ਰੱਬ ਕੋਲ਼ੋਂ ਲਿਆਈ ਮੰਗ ਕੇ

ਮੇਰਾ ਯਾਰ ਬਚਨਾਂ ਦਾ ਪੂਰਾ

ਲੱਸੀ ਨੂੰ ਆਇਆ ਦੁੱਧ ਦੇ ਗਿਆ

ਮੇਰਾ ਯਾਰ ਨੀ ਬੜਾ ਟੁੱਟ ਪੈਣਾ

ਤੁਰਦੀ ਦੀ ਸਿਫਤ ਕਰੇ

ਸਹੁਣੇ ਯਾਰ ਦੀ ਕਸਮ ਨਾ ਖਾਵਾਂ

ਪੁੱਤ ਦਾ ਮੈਂ ਨੇਮ ਚੱਕਦੀ

ਮੇਰੇ ਯਾਰ ਨੂੰ ਮੰਦਾ ਨਾ ਬੋਲੀਂ

ਮੇਰੀ ਭਾਮੇਂ ਜਿੰਦ ਕੱਢਲੀਂ

ਦੇ ਗਿਆ ਰੁਮਾਲ ਕੱਢਣਾ

ਮੇਰੇ ਚਿੱਤ ਨੂੰ ਚਿਤਮਣੀ ਲਾਈ

282 - ਬੋਲੀਆਂ ਦਾ ਪਾਵਾਂ ਬੰਗਲਾ