ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/273

ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਯਾਰ ਲੇਟ ਹੋ ਗਿਆ-
ਮੈਨੂੰ ਨੀਂਦ ਮੂਲ ਨਾ ਆਵੇ

ਕਾਲਾ ਕੁੜਤਾ ਸਜੇ ਜੰਜੀਰੀ

ਮੇਰੇ ਯਾਰ ਦਾ ਬਾਣਾ
ਗੋਭੀ ਦੀ ਮੈਂ ਦਾਲ ਬਣਾਵਾਂ
ਮੇਰੇ ਯਾਰ ਦਾ ਖਾਣਾ
ਕੋਠੇ ਉਤੇ ਸੇਜ ਬਛਾਵਾਂ
ਜੂੜੇ ਹੇਠ ਸਰਾਹਣਾ
ਪਿਆਰ ਵੰਡਾ ਲੈ ਵੇ-
ਮੈਂ ਪਿਓਕਿਆਂ ਨੂੰ ਜਾਣਾ

ਝਾਵਾਂ ਝਾਵਾਂ ਝਾਵਾਂ

ਛੱਡ ਕੇ ਨਮਾਰ ਦਾ ਮੰਜਾ
ਤੇਰੇ ਮੁੰਜ ਦੇ ਮੰਜੇ ਤੇ ਆਵਾਂ
ਸਾਰੀ ਰਾਤ ਰਹਾਂ ਸੇਜ ਤੇ
ਤੇਰੇ ਪਸੰਦ ਨਾ ਆਵਾਂ
ਹੋਵਾਂ ਸੁਰਮਾਂ ਰਮਜਾਂ ਅੱਖਾਂ ਵਿਚ
ਦੂਣੀ ਆਬ ਚੜ੍ਹਾਵਾ
ਮਰਜਾਂ ਵਿਉਹ ਖਾ ਕੇ
ਤੇਰੇ ਪਸੰਦ ਨਾ ਆਵਾਂ

ਪਹਿਨ ਪਚਰ ਕੇ ਚੜ੍ਹੀ ਪੀਂਂਘ ਤੇ

ਡਿਗੀ ਹੁਲਾਰਾ ਖਾ ਕੇ
ਯਾਰਾਂ ਉਹਦਿਆਂ ਨੂੰ ਖ਼ਬਰਾਂ ਹੋਈਆਂ
ਬਹਿਗੇ ਢੇਰੀਆਂ ਢਾ ਕੇ
ਟੁੱਟਗੀ ਯਾਰੀ ਤੋਂ
ਹੁਣ ਲੰਘਦੀ ਅੱਖ ਬਚਾ ਕੇ
ਲੱਗੀਆਂ ਸਿਆਲ ਦੀਆਂ
ਟੁੱਟੀਆਂ ਪਿੜਾਂ ਵਿਚ ਆ ਕੇ

271 - ਬੋਲੀਆਂ ਦਾ ਪਾਵਾਂ ਬੰਗਲਾ