ਇਹ ਸਫ਼ਾ ਪ੍ਰਮਾਣਿਤ ਹੈ
ਆਉਣਗੇ ਡਾਂਗਾਂ ਫੜ ਕੇ
ਅੱਖੀਆਂ ਪੂੰਝੇਂਗੀ-
ਲੜ ਸਾਫੇ ਦਾ ਫੜ ਕੇ
ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁੱਧ ਮਲ਼ਾਈਆਂ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ਼ ਸਜਾਈਆਂ
ਪਿੰਡ ਦੇ ਮੁੰਡੇ ਨਾਲ਼ ਪੈਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂ ਗੀ-
ਹਾਣ ਦੇ ਮੁੰਡੇ ਨਾਲ਼ ਲਾਈਆਂ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਟਾਹਣੇ ਨੂੰ ਹੱਥ ਪਾਕੇ
ਪੱਤੇ ਤਾਂ ਤੈਥੋਂ ਟੁਟਣੋਂ ਰਹਿਗੇ
ਬਹਿਗੀ ਟੰਗ ਤੁੜਾ ਕੇ
ਅੱਖਾਂ ਤਾਂ ਤੇਰੀਆਂ ਗੋਲ ਬੈਂਗਣੀ
ਮੂੰਹ ਤੇ ਪਈਆਂ ਛਾਹੀਆਂ
ਰੂਪ ਗੁਆ ਲਿਆ ਨੀ-
ਪਿੰਡ ਦੇ ਮੁੰਡੇ ਨਾਲ਼ ਲਾਈਆਂ
ਢਾਈਆਂ ਢਾਈਆਂ ਢਾਈਆਂ
ਮਾਪਿਆਂ ਕੰਜਰਾਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਛੁੱਟੀ ਆਈਆਂ ਅੱਠ ਦਿਨ ਦੀ
ਧੋਣ ਕੱਪੜੇ ਨਹਿਰ ਤੇ ਆਈਆਂ
ਬਾਬੂਆਂ ਕੰਜਰਾਂ ਨੇ
269 - ਬੋਲੀਆਂ ਦਾ ਪਾਵਾਂ ਬੰਗਲਾ