ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/262

ਇਹ ਸਫ਼ਾ ਪ੍ਰਮਾਣਿਤ ਹੈ

ਨਾਭੇ ਦੀਏ ਬੰਦ ਬੋਤਲੇ
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ

ਨਾਭੇ ਦੀਏ ਬੰਦ ਬੋਤਲੇ

ਤੈਨੂੰ ਪੀਣਗੇ ਨਸੀਬਾਂ ਵਾਲ਼ੇ

ਬੱਲੀਏ ਕਣਕ ਦੀਏ

ਤੈਨੂੰ ਖਾਣਗੇ ਨਸੀਬਾਂ ਵਾਲ਼ੇ

ਗੋਲ ਪਿੰਨੀ ਸੀਤੋ ਦੀ

ਕੋਈ ਲੁੱਟਣ ਨਸੀਬਾਂ ਵਾਲ਼ੇ

ਲੱਕੋਂ ਪਤਲੀ ਪੱਟਾਂ ਤੋਂ ਭਾਰੀ

ਸੰਤੀ ਧੂਰ ਕੋਟ ਦੀ

ਠਲ੍ਹਿਆ ਮੂਲ ਨਾ ਜਾਵੇ

ਨੀ ਜੋਸ਼ ਜਵਾਨੀ ਦਾ

ਨਰਮ ਕਾਲਜੇ ਵਾਲ਼ੀ

ਪੱਠਿਆ ਨਾ ਲੱਭਣੀ

ਤੇਰੀ ਹਿੱਕ ਤੇ ਮਲ਼ਾਈਆਂ ਆਈਆਂ

ਕੱਚਾ ਦੁੱਧ ਪੀਣ ਵਾਲ਼ੀਏ

ਅੱਖ ਵਿਚ ਤਿਣ ਪੈ ਜਵੇ

ਜਿਹੜਾ ਪਿੰਡ ਦੀ ਕੁੜੀ ਵਲ ਝਾਕੇ

260 - ਬੋਲੀਆਂ ਦਾ ਪਾਵਾਂ ਬੰਗਲਾ