ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/258

ਇਹ ਸਫ਼ਾ ਪ੍ਰਮਾਣਿਤ ਹੈ

ਧਾਹ ਮਾਰ ਕੇ ਰੇਲ ਚੜ੍ਹਾਇਆ
ਓਹਲੇ ਹੋ ਕੇ ਲੱਡੂ ਵੰਡਦੀ

ਲੱਡੂ ਵੰਡਦੀ ਤਸੀਲੋਂ ਆਵਾਂ

ਪਹਿਲੀ ਪੇਸ਼ੀ ਯਾਰ ਛੁਟਜੇ

ਲੱਡੂ ਖਾਂਦੀ ਚੁਬਾਰਿਓਂ ਨਿਕਲੀ

ਮੱਖੀਆਂ ਨੇ ਪੈੜ ਕਢ ਲੀ

ਲੱਡੂ ਖਾਂਦੀ ਨੂੰ ਸ਼ਰਮ ਨਾ ਆਵੇ

ਅੱਖ ਮਾਰੇ ਨੱਕ ਵੱਟਦੀ

ਗੰਨੇ ਚੂਪ ਲੈ ਜੱਟਾਂ ਦੇ ਪੋਲੇ

ਲੱਡੂ ਖਾ ਲੈ ਬਾਣੀਆਂ ਦੇ

ਲਾਲਾ ਲੱਡੂ ਘੱਟ ਨਾ ਦਈਂ

ਤੇਰੀਓ ਕੁੜੀ ਨੂੰ ਦੇਣੇ

ਲੱਡੂ ਭੁਰਗੇ ਬਨੇਰੇ ਨਾਲ਼ ਲੱਗਕੇ

ਸੁੱਤੀਏ ਜਾਗ ਅਲ੍ਹੜੇ

ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ

ਮਿਸ਼ਰੀ ਕੜੱਕ ਬੋਲਦੀ

ਖੰਡ ਮਿਸ਼ਰੀ ਦੀਆਂ ਡਲ਼ੀਆਂ

ਰੂਪ ਕੁਆਰੀ ਦਾ

ਰੂਪ ਦਿਆਲੋ ਦਾ

ਅੱਗ ਮੰਦਰਾਂ ਵਿਚ ਮੱਚਦੀ

ਰੂਪ ਦਿਆਲੋ ਦਾ

ਦਿਨ ਚੜ੍ਹਦੇ ਦੀ ਲਾਲੀ

256 - ਬੋਲੀਆਂ ਦਾ ਪਾਵਾਂ ਬੰਗਲਾ