ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/257

ਇਹ ਸਫ਼ਾ ਪ੍ਰਮਾਣਿਤ ਹੈ

ਖੰਡ-ਮਖਿਆਲ਼-ਮਿਸ਼ਰੀ

ਥਾਲ਼ੀ ਵਿਚ ਨਾ ਪਤਾਸੇ ਲਿਆਇਆ
ਪਹਿਲੀ ਰਾਤ ਸ਼ਗਨਾਂ ਦੀ

ਮੇਰੇ ਵੀਰ ਨੇ ਪਤਾਸੇ ਲੈਣੇ

ਹੱਟੀ ਖੋਲ੍ਹ ਹਟੀ ਵਾਲ਼ਿਆ

ਲੰਮੀ ਦੀ ਕੀ ਥੰਮੀ ਗੱਡਣੀ

ਮੇਰੀ ਮਧਰੋ ਫੁੱਲ-ਪਤਾਸਾ

ਮੇਰੇ ਯਾਰ ਨੇ ਜਲੇਬੀ ਮਾਰੀ

ਛਾਤੀ ਵਿਚ ਛੇਕ ਪੈ ਗਿਆ

ਕੱਚੀ ਯਾਰੀ ਲੱਡੂਆਂ ਦੀ

ਲੱਡੂ ਮੁਕਗੇ ਯਰਾਨੇ ਟੁੱਟਗੇ

ਗਿਝੀ ਹੋਈ ਲੱਡੂਆਂ ਦੀ

ਦਾਲ਼ ਫੁਲਕਾ ਨਾ ਖਾਵੇ

ਤੇਰੀ ਮਾਂ ਨੇ ਬਾਣੀਆ ਕੀਤਾ

ਲੱਡੂਆਂ ਦੀ ਮੌਜ ਬੜੀ

ਤੇਰੀ ਚਾਲ ਨੇ ਪੱਟਿਆ ਪਟਵਾਰੀ

ਲੱਡੂਆਂ ਨੇ ਤੂੰ ਪੱਟਤੀ

ਗੋਰਾ ਰੰਗ ਨਾ ਗਵਾ ਲਈਂ ਕੁੜੀਏ

ਲਾਲਚ ਲੱਡੂਆਂ ਦੇ

ਤੇਰੇ ਲੱਡੂਆਂ ਤੋਂ ਨੀਂਦ ਪਿਆਰੀ

ਸੁੱਤੀ ਨਾ ਜਗਾਈਂ ਮਿੱਤਰਾ

255 - ਬੋਲੀਆਂ ਦਾ ਪਾਵਾਂ ਬੰਗਲਾ