ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/243

ਇਹ ਸਫ਼ਾ ਪ੍ਰਮਾਣਿਤ ਹੈ

ਮੁੰਡਾ ਚੁੱਕ ਲੈ ਵੀਰ ਦਾ ਢਾਕੇ
ਆਪਾਂ ਦੋਵੇਂ ਮੇਲੇ ਚੱਲੀਏ

ਪਿੰਡ ਲੰਘਕੇ ਕੰਘਲੀਆਂ ਪਾਈਆਂ

ਦਿਓਰ ਭਾਬੀ ਮੇਲੇ ਚੱਲੇ

ਘੁੰਡ ਕਢਕੇ ਸਲਾਮੀ ਪਾਵਾਂ

ਵਿਆਹ ਕਰਵਾ ਦਿਓਰਾ

ਕਾਲ਼ਾ ਦਿਓਰ ਕੱਜਲੇ ਦੀ ਧਾਰੀ

ਅੱਖੀਆਂ ’ਚ ਪਾ ਰੱਖਦੀ

ਦਿਓਰਾ ਤੈਨੂੰ ਧੁੱਪ ਲੱਗਦੀ

ਮੱਚੇ ਕਾਲਜਾ ਮੇਰਾ

ਭਾਬੀ ਦਿਓਰ ਬਿਨਾਂ

ਫੁੱਲ ਵਾਂਗੂੰ ਕੁਮਲਾਵੇ

ਬਾਹਰੋਂ ਆਇਆ ਦੇਵਰ

ਜਲਿਆ ਕੁੜ੍ਹਿਆ
ਭੰਨ ਤੇ ਭਾਬੀ ਦੇ ਪਾਸੇ
ਮੈਂ ਤਾਂ ਦਿਓਰਾ ਤੈਨੂੰ ਕੁਛ ਨਾ ਆਖਿਆ
ਤੈਂ ਕਿਉਂ ਚਾਰ ਗੰਦਾਲ਼ੇ ਮਾਰੇ
ਆਉਂਦੇ ਰਾਂਝੇ ਨੂੰ-
ਹਾਲ ਸੁਣਾਦੂੰ ਸਾਰੇ

ਸੁਣ ਓ ਭਰਾਵਾ ਤੈਂ ਕਿਉਂ ਮਾਰਿਆ

ਰੋਂਦੀ ਝੱਲੀ ਨਾ ਜਾਵੇ
ਲਿਆਂਦੀ ਦੰਮ ਲਾ ਕੇ-
ਸਾਥੋਂ ਨਿੱਤ ਨਾ ਕੁਟਾਈ ਜਾਵੇ

241 - ਬੋਲੀਆਂ ਦਾ ਪਾਵਾਂ ਬੰਗਲਾ