ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/225

ਇਹ ਸਫ਼ਾ ਪ੍ਰਮਾਣਿਤ ਹੈ

ਸੁਨਿਆਰਾਂ ਦਿਆ ਮੁੰਡਿਆ ਵੇ
ਮੇਰੀ ਮਛਲੀ ਘੜਦੇ
ਉੱਤੇ ਪਾ ਦੇ ਮੋਰਨੀਆਂ
ਅਸੀਂ ਸੱਸ ਮੁਕਲਾਵੇ ਤੋਰਨੀਆਂ

ਸੱਸ ਮੇਰੀ ਨੇ ਟਿੱਕਾ ਘੜਾਇਆ

ਮੈਨੂੰ ਕਹਿੰਦੀ ਪਾ ਕੁੜੇ
ਰਾਂਝਾ ਮੇਰਾ ਨੂਣ -ਘੋਟਣਾ
ਪਾਮਾਂ ਕੀਹਦੇ ਚਾ ਕੁੜੇ

ਬਾਹਰ ਜਾਈਏ ਬੇਰ ਖਾਈਏ

ਘਰ ਨੂੰ ਲਿਆਈਏ ਹਿੜ੍ਹਕਾਂ
ਸੱਸ ਲਵੇ ਲੜਾਈ ਦੀਆਂ ਬਿੜਕਾਂ

ਬਾਹਰ ਜਾਈਏ ਗਾਜਰ ਖਾਈਏ

ਘਰ ਨੂੰ ਲਿਆਈਏ ਬੂੂੰਡੇ
ਸੱਸ ਪੁੱਟੇ ਨੂੰਹਾਂ ਦੇ ਚੂੂੰਡੇ

ਸੱਸ ਪਕਾਵੇ ਰੋਟੀਆਂ

ਮੈਂ ਪੇੜੇ ਗਿਣਦੀ ਆਈ
ਸੱਸ ਨੇ ਰਿੰਨ੍ਹੀ ਖੀਰ
ਮੈਂ ਵੀ ਘੋਟ ਲਈ ਸਰਦਾਈ
ਸੱਸੇ ਨੀ ਬਾਰਾਂ-ਤਾਲੀਏ
ਮੈਂ ਵੀ ਤੇਰਾਂ-ਤਾਲੀ ਆਈ

ਬੱਲੇ ਬੱਲੇ

ਬਈ ਸੱਸ ਮੇਰੀ ਮਸਾਂ ਬਚੀ
ਸ਼ਾਵਾ ਸ਼ਾਵਾ
ਬਈ ਸੱਸ ਮੇਰੀ ਮਸਾਂ ਬਚੀ
ਕਲ੍ਹ ਉਹਦੇ ਚੂਹੀ ਨੇ ਲੱਤ ਮਾਰੀ
ਸੱਸ ਮੇਰੀ ਮਸਾਂ ਬਚੀ

223 - ਬੋਲੀਆਂ ਦਾ ਪਾਵਾਂ ਬੰਗਲਾ