ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਸੋਨੇ ਦਾ ਬੋਹਲ਼ ਲੁਟਾਇਆ
ਸ਼ਿਵਕਾਂ ਰਾਣੀ ਨੇ
ਰੌਣ ਬੜਾ ਸਮਝਾਇਆ
ਰੌਣ ਪਾਪੀ ਨਾ ਸਮਝਿਆ
ਮੱਥਾ ਰਾਮ ਚੰਦਰ ਨਾਲ਼ ਲਾਇਆ
ਛਲ਼ ਕੇ ਸੀਤਾ ਨੂੰ-
ਵਿਚ ਲੰਕਾ ਦੇ ਲਿਆਇਆ


ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ


ਕੱਲੀ ਹੋਵੇ ਨਾ ਬਣਾਂ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ


ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ


ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ


ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ


ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ


ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂੰ


ਜਾਤ ਦਾ ਜੁਲਾਹਾ
ਲਾਹਾ ਨਾਮ ਵਾਲ਼ਾ ਲੈ ਗਿਆ

20- ਬੋਲੀਆਂ ਦਾ ਪਾਵਾਂ ਬੰਗਲਾ