ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/217

ਇਹ ਸਫ਼ਾ ਪ੍ਰਮਾਣਿਤ ਹੈ

ਸੱਸ-ਨੂੰਹ

ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵਲ ਸੈਨਤਾਂ

ਮਾਪਿਆਂ ਨੇ ਰੱਖੀ ਲਾਡਲੀ

ਅੱਗੋਂ ਸੱਸ ਬਘਿਆੜੀ ਟੱਕਰੀ

ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ

ਡੌਲ਼ੇ ਕੋਲ਼ੋਂ ਬਾਂਹ ਟੁਟ ਗੀ

ਜੇ ਮੈਂ ਜਾਣਦੀ ਸੱਸੇ ਨੀ ਚੱਜ ਤੇਰੇ

ਤੇਰੀ ਦਿਹਲੀ ਨਾ ਬੜਦੀ

ਸੱਸੇ ਦੁੱਧ ਨੂੰ ਜਾਗ ਨਾ ਲਾਈਂ

ਅਜ ਮੇਰੇ ਵੀਰ ਨੇ ਆਉਣਾ

ਸੱਸ ਮੇਰੀ ਐਸੀ ਬੁਰੀ

ਛੰਨਾ ਭਰਕੇ ਜਾਗ ਦਾ ਲਾਇਆ

ਸੱਸ ਮੇਰੀ ਚੰਦਰੀ ਜਹੀ

ਵੀਰ ਆਇਆ ਤੇ ਬੂਹਾ ਨਾ ਖੋਲ੍ਹੇ

ਮੇਰਾ ਵੀਰ ਪਰਾਹੁਣਾ ਆਇਆ

ਹੱਟੀਆਂ ਦੀ ਖੰਡ ਮੁਕਗੀ

ਮੇਰੀ ਸੱਸ ਦਾ ਭਤੀਜਾ ਆਇਆ

ਖੰਡ ਦੀਆਂ ਆਉਣ ਬੋਰੀਆਂ

ਸੱਸੇ ਤੇਰੀ ਮਹਿੰ ਮਰਜੈ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

215 - ਬੋਲੀਆਂ ਦਾ ਪਾਵਾਂ ਬੰਗਲਾ