ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/214

ਇਹ ਸਫ਼ਾ ਪ੍ਰਮਾਣਿਤ ਹੈ

ਨੂੰਹ-ਸਹੁਰਾ

ਕੋਰੇ ਕੋਰੇ ਕੁੱਜੇ ਵਿਚ
ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿੱਚ
ਪਾ ਦਿੰਨੀ ਆਂ
ਘੁੰਡ ਕੱਢਣੇ ਦੀ
ਘੁੰਡ ਕੱਢਣੇ ਦੀ
ਰੜਕ ਮਟਾ ਦਿੰਨੀ ਆਂ

ਧਾਵੇ ਧਾਵੇ ਧਾਵੇ

ਸਹੁਰਾ ਨੀ ਬਿਮਾਰ ਹੋ ਗਿਆ
ਸੱਸ ਫੂਕ ਫੂਕ ਦੁਧ ਲਿਆਵੇ
ਦੁੱਧ ’ਚ ਛੁਆਰੇ ਰਿਨ੍ਹ ਕੇ
ਬੁੜ੍ਹੀ ਲੋਰੀਆਂ ਨਾਲ਼ ਪਿਆਵੇ
ਸੱਸ ਦੀ ਦੁਖੱਲੀ ਜੁੱਤੀ ਨੂੰ-
ਸਹੁਰਾ ਨਿੱਤ ਪਟਿਆਲੇ ਜਾਵੇ

ਲੋਈ ਲੋਈ ਲੋਈ ਕੁੜੀਓ

ਬੁੜ੍ਹਾ ਮਰ ਗਿਆ
ਬੁੜ੍ਹੀ ਨੂੰ ਲੈ ਗਿਆ ਕੋਈ ਕੁੜੀਓ
ਬੁੜ੍ਹੀ ਰੰਡੀਓਂ ਸੁਹਾਗਣ ਹੋਈ ਕੁੜੀਓ

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ

ਸੱਸ ਮੇਰੀ ਨੇ ਤੜਕੇ
ਨੀ ਮੇਰੇ ਵਾਰੀ ਆਂਏਂ
ਪਤੀਲਾ ਖੜਕੇ

ਸਹੁਰੇ ਮੇਰੇ ਨੇ ਕੇਲੇ ਲਿਆਂਦੇ

ਸੱਸ ਮੇਰੀ ਨੇ ਵੰਡੇ
ਨੀ ਮੇਰੇ ਵਾਰੀ ਆਂਏਂ
ਲਿਫਾਫਾ ਟੰਗੇ

212 - ਬੋਲੀਆਂ ਦਾ ਪਾਵਾਂ ਬੰਗਲਾ