ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਬਾਹਰੋਂ ਆਉਂਦਾ ਦੁੱਧ ਕੱਢ ਲੈਂਦਾ
ਅਸੀਂ ਵਿਚ ਮੁੱਠ ਮਿਸ਼ਰੀ ਦੀ ਮਾਰੀ
ਡਲ਼ੀਆਂ ਨਾ ਖੁਰੀਆਂ
ਜਦ ਆਗੀ ਨਣਦ ਕਮਾਰੀ
ਮੁੰਡਿਆਂ ਨੇ ਘੇਰ ਲਿਆ
ਉਹ ਤੇਰੀ ਕੀ ਲਗਦੀ
ਜੀਹਨੂੰ ਖੂਹ ਤੇ ਖੜੀ ਨੂੰ ਅੱਖ ਮਾਰੀ
ਅੱਧੀ ਮੇਰੀ ਰੰਨ ਲਗਦੀ
ਅੱਧੀ ਲਗਦੀ ਧਰਮ ਦੀ ਸਾਲ਼ੀ
ਬੋਚੀਂ ਵੇ ਮਿੱਤਰਾ-
ਡੁਲ੍ਹਗੀ ਖੀਰ ਦੀ ਥਾਲ਼ੀ


ਹਰੀ ਦੇ ਨਾਮ ਦੀ ਫੇਰਦੇ ਮਾਲ਼ਾ
ਡਿਗਦੇ ਠਣ ਠਣ ਮਣਕੇ
ਬਿਨ ਮੁਕਲਾਈ ਕੁੜੀਏ
ਮੌਜਾਂ ਮਾਣ ਲੈ ਪਟ੍ਹੋਲਾ ਬਣ ਕੇ
ਰੰਗਲੀ ਦੁਨੀਆਂ 'ਚੋਂ –
ਚਲਣਾ ਮੁਸਾਫਰ ਬਣ ਕੇ


ਰਾਮ ਨਾਮ ਨੂੰ ਧਿਆਲੋ ਵੀਰਨੋ
ਕਿਉਂ ਰੌਲ਼ੇ ਨੂੰ ਪਾਇਆ
ਪਹਿਲਾਂ ਧਿਆਲੋ ਮਾਤ ਪਿਤਾ ਨੂੰ
ਜਿਸ ਨੇ ਜਗਤ ਵਖਾਇਆ
ਫੇਰ ਧਿਆ ਲੋ ਧਰਤੀ ਮਾਤਾ ਨੂੰ
ਜਿਸ ਤੇ ਪੈਰ ਟਕਾਇਆ
ਧੰਨੇ ਭਗਤ ਨੇ ਕੀਤੀ ਭਗਤੀ
ਪਥਰਾਂ 'ਚੋਂ ਪ੍ਰੱਭੁ ਪਾਇਆ
ਪੂਰਨ ਭਗਤ ਨੇ ਕੀਤੀ ਭਗਤੀ
ਸੇਜ ਨਾ ਕਬੂਲੀ ਸਿਰ ਵਢਵਾਇਆ
ਮੋਰਧਜ ਰਾਜੇ ਨੇ
ਪੁੱਤ ਵੱਢ ਸ਼ੇਰ ਨੂੰ ਪਾਇਆ
ਹਰੀ ਚੰਦ ਰਾਜੇ ਨੇ

19 - ਬੋਲੀਆਂ ਦਾ ਪਾਵਾਂ ਬੰਗਲਾ