ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/209

ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹਿਆ ਰੂਪ ਸਵਾਇਆ
ਸਿਪਾਹੀਆ ਤੱਕ ਲੈ ਵੇ-
ਮੇਰੇ ਜੋਵਨ ਤੇ ਹੜ੍ਹ ਆਇਆ

ਰਾਤਾਂ ਕਾਲ਼ੀਆਂ ਕੱਲੀ ਨੂੰ ਡਰ ਆਵੇ

ਛੁੱਟੀ ਲੈ ਕੇ ਆ ਜਾ ਨੌਕਰਾ

ਮਾਹੀ ਮੇਰਾ ਲਾਮ ਨੂੰ ਗਿਆ

ਮੇਰੇ ਬੱਜਣ ਕਲੇਜੇ ਛੁਰੀਆਂ

ਵਹੁਟੀ ਨੌਕਰ ਦੀ

ਅੱਗ ਬਾਲਕੇ ਧੂੰਏਂ ਦੇ ਪੱਜ ਰੋਵੇ

ਭਿੱਜ ਗਿਆ ਲਾਲ ਪੰਘੂੜਾ

ਰਾਤੀਂ ਰੋਂਦੀ ਦਾ

ਕੈਦਾਂ ਉਮਰ ਦੀਆਂ

ਕੰਤ ਜਿਨ੍ਹਾਂ ਦੇ ਨੌਕਰ

ਅੱਡੀ ਮੇਰੀ ਕੌਲ ਕੰਚ ਦੀ

ਗੂਠੇ ਤੇ ਬਰਨਾਮਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਮਾ
ਜਾਂਦਾ ਹੋਇਆ ਦਸ ਨਾ ਗਿਆ
ਮੈਂ ਚਿੱਠੀਆਂ ਕਿਧਰ ਨੂੰ ਪਾਵਾਂ
ਕੋਇਲਾਂ ਕੂਕਦੀਆਂ
ਕਿਤੇ ਬੋਲ ਚੰਦਰਿਆ ਕਾਵਾਂ
ਤੇਰੀ ਫੋਟੋ ਤੇ-
ਬਹਿ ਕੇ ਦਿਲ ਪਰਚਾਵਾਂ

ਬੋਲੀ ਪਾਵਾਂ ਸ਼ਗਨ ਮਨਾਂਵਾਂ

ਚਿੱਠੀ ਆਈ ਬਰ੍ਹਮਾ ਤੋਂ

207 - ਬੋਲੀਆਂ ਦਾ ਪਾਵਾਂ ਬੰਗਲਾ