ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/207

ਇਹ ਸਫ਼ਾ ਪ੍ਰਮਾਣਿਤ ਹੈ

ਬੱਲੇ ਬੱਲੇ
ਬਈ ਬਸਰੇ ਦੀ ਲਾਮ ਟੁਟ ਜੇ
ਨੀ ਮੈਂ ਰੰਡੀਓਂ ਸੁਹਾਗਣ ਹੋਵਾਂ
ਬਸਰੇ ਦੀ ਲਾਮ ਟੁੱਟ ਜੇ

ਬੱਲੇ ਬੱਲੇ

ਨੀ ਚੜ੍ਹ ਗਿਆ ਰਾਤ ਦੀ ਗੱਡੀ
ਨਾਲ਼ੇ ਧਾਰ ਕੱਢਾਂ ਨਾਲ਼ੇ ਰੋਵਾਂ
ਚੜ੍ਹ ਗਿਆ ਰਾਤ ਦੀ ਗੱਡੀ

ਤੇਰਾ ਲੱਗੇ ਨਾ ਲਾਮ ਵਿਚ ਨਾਂਵਾਂ

ਬਿਨ ਮੁਕਲਾਈ ਛੱਡ ਕੇ ਗਿਆ

ਪਿੱਪਲਾ ਵੇ ਮੇਰੇ ਪਿੰਡ ਦਿਆ

ਤੇਰੀਆਂ ਠੰਡੀਆਂ ਛਾਵਾਂ
ਢਾਬ ਤੇਰੀ ਦਾ ਗੰਧਲ਼ਾ ਪਾਣੀ
ਉੱਤੋਂ ਬੂਰ ਹਟਾਵਾਂ
ਲੱਛੀ ਬੰਤੋ ਉਠ ਗਈਆਂ ਸਹੁਰੀਂ
ਕੀਹਨੂੰ ਹਾਲ ਸੁਣਾਵਾਂ
ਬਿਨਾਂ ਬਸੰਤਰ ਭੁੱਜਣ ਹੱਡੀਆਂ
ਚਰਖੇ ਤੰਦ ਨਾ ਪਾਵਾਂ
ਸਹੁਰੀਂ ਜਾ ਕੇ ਅੰਦਰ ਵੜ ਜਾਂ
ਅੱਗ ਦਾਜ ਨੂੰ ਲਾਵਾਂ
ਚਿੱਠੀਆਂ ਬਰੰਗ ਘਲਦਾ-
ਕਿਹੜੀ ਛਾਉਣੀ 'ਚ ਲਵਾ ਲਿਆ ਨਾਵਾਂ

ਚੜ੍ਹਦੇ ਛਿਪਦੇ ਸੋਚਾਂ ਸੋਚਦੀ

ਗ਼ਮ ਪੀਵਾਂ ਗ਼ਮ ਖਾਵਾਂ
ਜਾਂਦਾ ਹੋਇਆ ਦਸ ਨਾ ਗਿਆ-
ਚਿੱਠੀਆਂ ਕਿਧਰ ਨੂੰ ਪਾਵਾਂ

205 - ਬੋਲੀਆਂ ਦਾ ਪਾਵਾਂ ਬੰਗਲਾ