ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/192

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤਾਂ ਤੈਨੂੰ ਲੈਣ ਨੀ ਆਇਆ
ਤੂੰ ਬੜ ਬੈਠੀ ਖੂੰਜੇ
ਤੇਰੇ ਬਾਝੋਂ ਚਿੱਤ ਨੀ ਲਗਦਾ
ਸੁੰਨੀ ਹਵੇਲੀ ਗੂੰਜੇ
ਕੌਣ ਤੇਰੇ ਬਿਨ ਭਾਂਡੇ ਮਾਂਜੂ
ਕੌਣ ਅੰਦਰ ਨੂੰ ਹੂੰਝੇ
ਬਾਂਹ ਵਿਚ ਸਜਦਾ ਰੰਗਲਾ ਚੂੜਾ
ਗਲ ਵਿਚ ਸਜਦੇ ਬੂੰਦੇ
ਲੈ ਕੇ ਜਾਊਂਗਾ-
ਮੋਤੀ ਬਾਗ ਦੀਏ ਕੂੰਜੇ

ਗੱਡੀ ਜੋੜ ਕੇ ਲੈਣ ਆ ਗਿਆ

ਆ ਖੜਿਆ ਦਰਵਾਜ਼ੇ
ਬਈ ਗੱਡੀ ਤੇਰੀ ’ਚ ਪਟਰੋਲ ਪਾ ਦਿਆਂ
ਤੈਨੂੰ ਦੋ ਪਰਸ਼ਾਦੇ
ਖਾਲੀ ਮੁੜ ਜਾ ਵੇ-
ਸਾਡੇ ਨਹੀਂ ਇਰਾਦੇ

ਗੱਡੇ ਗਡੀਰੇ ਵਾਲ਼ਿਆ

ਗੱਡਾ ਹੌਲ਼ੀ ਹੌਲ਼ੀ ਤੋਰ
ਮੇਰੀਆਂ ਦੁੱਖਣ ਕੰਨਾਂ ਦੀਆਂ ਵਾਲ਼ੀਆਂ
ਮੇਰੇ ਪੈਣ ਕਾਲਜੇ ਹੌਲ
ਮੇਰਾ ਮਾਹੀ ਗੜਵਾ ਨੀ-
ਮੈਂ ਗਡਵੇ ਦੀ ਡੋਰ

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ

ਇਕੋ ਤਵੀਤ ਇਹਦੇ ਘਰ ਦਾ ਨੀ
ਜਦੋਂ ਲੜਦਾ ਜਦੋਂ ਲੜਦਾ
ਲਾਹ ਦੇ ਲਾਹ ਦੇ ਕਰਦਾ ਨੀ

ਵੇ ਮੈਂ ਮਰਗੀ ਪੀਹਣਾ ਕਰਦੀ

ਮੇਰੀ ਕੁੜਤੀ ਗਰਦ ਨਾਲ਼ ਭਰਗੀ

190 - ਬੋਲੀਆਂ ਦਾ ਪਾਵਾਂ ਬੰਗਲਾ