ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/186

ਇਹ ਸਫ਼ਾ ਪ੍ਰਮਾਣਿਤ ਹੈ

ਸੁੰਨੀਆਂ ਸੇਜਾਂ ਤੇ-
ਨਾਗ ਮੇਲ੍ਹਦੇ ਕਾਲ਼ੇ

ਅੱਗੇ ਤਾਂ ਗੁੜ ਵਿਕੇ ਧੜੀਏਂ

ਹੁਣ ਕਿਉਂ ਦੇਣ ਘਟਾ ਕੇ
ਖਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਇਕਨਾਂ ਦੇ ਮਨ ਖੁਸ਼ੀਆਂ ਵੀਰਨੋ
ਇਕ ਬੈਠ ਗੇ ਢੇਰੀਆਂ ਢਾ ਕੇ
ਬਾਗ ਦਾ ਫੁੱਲ ਬਣਗੀ
ਮਹਿੰਦੀ ਹੱਥਾਂ ਨੂੰ ਲਾ ਕੇ
ਜੀਜਾ ਸਾਲ਼ੀ ਤੇ-
ਡਿਗਦਾ ਲੋਟਨੀ ਖਾ ਕੇ

184 - ਬੋਲੀਆਂ ਦਾ ਪਾਵਾਂ ਬੰਗਲਾ