ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/167

ਇਹ ਸਫ਼ਾ ਪ੍ਰਮਾਣਿਤ ਹੈ

ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲ਼ੀ ਡਾਂਗ ਰੱਖਦਾ

ਡੱਬੀ ਕੁੱਤੀ ਮੇਰੇ ਵੀਰ ਦੀ

ਥਾਣੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ

ਕੁਰਸੀ ਮੇਰੇ ਵੀਰ ਦੀ

ਠਾਣੇਦਾਰ ਦੇ ਬਰਾਬਰ ਡਹਿੰਦੀ

ਜਿੱਥੇ ਬੱਜਦੀ ਬੱਦਲ ਵਾਂਗ ਗੱਜਦੀ

ਕਾਲ਼ੀ ਡਾਂਗ ਮੇਰੇ ਵੀਰ ਦੀ

ਅੱਡੀ ਮਾਰੇ ਤੇ ਮਦਰਸਾ ਬੋਲੇ

ਮੇਰਾ ਵੀਰ ਪਤਲਾ ਜਿਹਾ

ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ-ਪੱਤੀਆਂ

ਵਿਆਹ ਕਰਵਾ ਵੀਰਨਾ

ਵੀਰ ਮੇਰਾ ਪੱਟ ਦਾ ਲੱਛਾ

ਭਾਬੋ ਸੋਨੇ ਦੀ ਝੂਲਦੀ ਆਵੇ

ਮੂਹਰੇ ਰੱਥ ਭਾਬੋ ਦਾ

ਪਿੱਛੇ ਇੰਦਰ ਵੀਰ ਦਾ ਬੋਤਾ

ਸੜਕਾਂ ਸਾਫ ਕਰੋ

ਮੇਰੇ ਵੀਰ ਦੀ ਮੇਮ ਨੇ ਆਉਣਾ

ਭਾਗਾਂ ਵਾਲ਼ੀਆਂ ਜਿਨ੍ਹਾਂ ਦੇ ਵੀਰ ਬਾਬੂ

ਬੰਗਲਿਆਂ ਚੋਂ ਆਉਣ ਚਿੱਠੀਆਂ

ਲੰਮੀ ਵੀਹੀ ਤੇ ਉੱਚਾ ਘਰ ਮੇਰਾ

ਦੁੱਧ ਪੀ ਕੇ ਜਾਈਂ ਵੀਰਨਾ

165 - ਬੋਲੀਆਂ ਦਾ ਪਾਵਾਂ ਬੰਗਲਾ