ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/165

ਇਹ ਸਫ਼ਾ ਪ੍ਰਮਾਣਿਤ ਹੈ

ਇਕ ਵੀਰ ਦਈਂ ਵੇ ਰੱਬਾ

ਇਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ

ਇਕ ਵੀਰ ਦਈਂ ਵੇ ਰੱਬਾ

ਮੇਰੀ ਸਾਰੀ ਉਮਰ ਦਾ ਗਹਿਣਾ

ਇਕ ਵੀਰ ਦਈਂ ਵੇ ਰੱਬਾ

ਵੀਰਾਂ ਵਾਲ਼ੀਆਂ ਦੇ ਨਖਰੇ ਭਾਰੀ

ਇਕ ਵੀਰ ਦਈਂ ਵੇ ਰੱਬਾ

ਮੇਰੀ ਸਾਰੀ ਉਮਰ ਦੇ ਮਾਪੇ

ਦੋ ਵੀਰ ਦਈਂ ਵੇ ਰੱਬਾ

ਇਕ ਮੁਨਸ਼ੀ ਤੇ ਇਕ ਪਟਵਾਰੀ

ਇਕ ਵੀਰ ਰੱਬ ਨੇ ਦਿੱਤਾ

ਦੂਜਾ ਖੇਡਦਾ ਚਰ੍ਹੀ ਚੋਂ ਥਿਆਇਆ

ਤਿੰਨ ਵੀਰ ਦਈਂ ਵੇ ਰੱਬਾ

ਇੰਦਰ, ਜੁਗਿੰਦਰ, ਹਰਨਾਮਾ

ਪੰਜ ਵੀਰ ਦਈਂ ਵੇ ਰੱਬਾ

ਬੰਨ੍ਹੀ ਫੌਜ ਬਰ੍ਹਮਾ ਨੂੰ ਜਾਵੇ

ਜਿਸ ਘਰ ਵੀਰ ਨਹੀਂ

ਭੈਣਾਂ ਰੋਂਦੀਆਂ ਪਛੋਕੜ ਖੜ੍ਹਕੇ

ਭੈਣਾਂ ਰੋਂਦੀਆਂ ਨੂੰ ਵੀਰ ਬਰਾਉਂਦੇ

ਸਿਰ ਪਰ ਹੱਥ ਧਰ ਕੇ

163 - ਬੋਲੀਆਂ ਦਾ ਪਾਵਾਂ ਬੰਗਲਾ