ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/156

ਇਹ ਸਫ਼ਾ ਪ੍ਰਮਾਣਿਤ ਹੈ

ਉੱਚੇ ਟਿੱਬੇ ਮੇਰਾ ਮੂੰਗੀ ਦਾ ਬੂਟਾ
ਉੱਚੇ ਟਿੱਬੇ ਮੇਰਾ ਮੂੰਗੀ ਦਾ ਬੂਟਾ
ਉਹਨੂੰ ਖਾ ਗਈ ਗਾਂ
ਰੋਂਦਾ ਮੂੰਗੀ ਨੂੰ-
ਘਰ ਮਰ ਗਈ ਤੇਰੀ ਮਾਂ

ਬਾਜ਼ੀਗਰਾਂ ਦੇ ਨਾ ਦੇਈਂ ਮੇਰੀ ਮਾਂ

ਹੱਥ ਵਿਚ ਗੁਥਲੀ ਫੜਾ ਦੇਣਗੇ
ਨੀ ਸਾਨੂੰ ਸੂਈਆਂ
ਨੀ ਸਾਨੂੰ ਸੂਈਆਂ
ਵੇਚਣ ਲਾ ਦੇਣਗੇ

ਮਾਏਂ ਨੀ ਤੈਂ ਵਰ ਕੀ ਸਹੇੜਿਆ

ਪੁੱਠੇ ਤਵੇ ਤੋਂ ਕਾਲ਼ਾ
ਆਉਣ ਜੋ ਸਈਆਂ ਮਾਰਨ ਮਿਹਣੇ
ਔਹ ਤੇਰੇ ਘਰ ਵਾਲ਼ਾ
ਮਿਹਣੇ ਸੁਣ ਕੇ ਇਉਂ ਹੋ ਜਾਂਦੀ
ਜਿਉਂ ਅਹਿਰਣ ਵਿਚ ਫਾਲ਼ਾ
ਸਿਖਰੋਂ ਟੁੱਟ ਗਈ ਵੇ-
ਖਾ ਕੇ ਪੀਂਘ ਹੁਲਾਰਾ

ਮਾਏਂ ਨੀ ਮਾਏਂ

ਮੈਨੂੰ ਰੱਖ ਕੁਆਰੀ
ਮਾਏਂ ਨੀ ਮਾਏ
ਮੈਨੂੰ ਰਖ ਕੁਆਰੀ
ਕੱਤਿਆ ਕਰੂੰ ਗੋਹੜਾ
ਵੈਲੀ ਮਾਲਕ ਦਾ-
ਖਾ ਗਿਆ ਹੱਡਾਂ ਨੂੰ ਝੋਰਾ

ਕੂਚ ਕੂਚ ਚਾਟੀਆਂ

ਮੈਂ ਹੇਠਾਂ ਉਤੇ ਰੱਖੀਆਂ
ਉਤਲ਼ੀ ਚਾਟੀ ਦੇ ਵਿਚ

154 - ਬੋਲੀਆਂ ਦਾ ਪਾਵਾਂ ਬੰਗਲਾ