ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/144

ਇਹ ਸਫ਼ਾ ਪ੍ਰਮਾਣਿਤ ਹੈ

ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਨਾ ਰੋਵੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਤੁਰਦੀ
ਜਿਮੇਂ ਤੁਰਦਾ ਸੜਕ ਤੇ ਬੋਤਾ
ਸੁਚਿੱਆਂ ਰੁਮਾਲਾਂ ਨੂੰ-
ਲਾ ਦੇ ਧਨ ਕੁਰੇ ਗੋਟਾ

ਜਦ ਤਾਂ ਭਾਬੀ ਕੱਲੀ ਹੁੰਦੀ

ਕਰਕੇ ਪੈਂਦਾ ਹੱਲਾ
ਛੜਾ ਵਿਚਾਰਾ ਕਹਿੰਦਾ
ਆਹ ਲੈ ਭਾਬੀ ਛੱਲਾ
ਮਿਨੰਤਾਂ ਕਰਦਾ ਨੀ-
ਗਲ਼ ਵਿਚ ਪਾ ਕੇ ਪੱਲਾ

ਛੜੇ ਛੜੇ ਨਾ ਆਖੋ ਲੋਕੋ

ਛੜੇ ਵਖਤ ਨੇ ਫੜੇ
ਅੱਧੀ ਰਾਤੀਂ ਪੀਹਣ ਲੱਗੇ
ਪੰਜ ਸੇਰ ਛੋਲੇ ਦਲ਼ੇ
ਦਲ਼ ਦੁਲ਼ ਕੇ ਜਾਂ ਛਾਨਣ ਲੱਗੇ
ਆਟਾ ਦੇਹ ਨੂੰ ਲੜੇ
ਛਾਣ ਛੂਣ ਕੇ ਗੁਨ੍ਹਣ ਲੱਗੇ
ਪਾਣੀ ਨੂੰ ਝਿਊਰ ਨਾ ਚੜ੍ਹੇ
ਅੱਗ ਬਾਲਣ ਦੀ ਸਾਰ ਨਾ ਆਵੇ
ਭੜ ਭੜ ਦਾਹੜੀ ਸੜੇ
ਝਾੜ ਝੂੜ ਕੇ ਚਾਰੇ ਪੱਕੀਆਂ
ਚਾਰ ਪਰਾਹੁਣੇ ਖੜੇ
ਲਓ ਭਰਾਵੋ ਇਹੋ ਖਾ ਲਓ

142 - ਬੋਲੀਆਂ ਦਾ ਪਾਵਾਂ ਬੰਗਲਾ