ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/136

ਇਹ ਸਫ਼ਾ ਪ੍ਰਮਾਣਿਤ ਹੈ

ਛੜਾ ਛੜੇ ਨਾਲ਼ ਕਰੇ ਦਲੀਲਾਂ
ਆਪਾਂ ਵਿਆਹ ਕਰਵਾਈਏ
ਪੰਜ ਤਾਂ ਆਪਾਂ ਸੂਟ ਬਣਾਈਏ
ਨਾਲ਼ ਕਰਾਈਏ ਸੱਗੀ
ਦਲੀਲਾਂ ਕਰਦੇ ਦੀ-
ਦਾੜ੍ਹੀ ਹੋਗੀ ਬੱਗੀ

ਪਹਿਲਾਂ ਛੜੇ ਨੇ ਆਟਾ ਗੁੰਨ੍ਹਿਆਂ

ਫੇਰ ਤੰਦੂਰ ਤਪਾਇਆ
ਅੱਗ ਤਾਂ ਛੜੇ ਦੀ ਮਚਣੋਂ ਰਹਿਗੀ
ਭੱਜ ਕੇ ਗੰਧਾਲੀ ਲਿਆਇਆ
ਐਡੇ ਹਰਖੀ ਨੇ-
ਵਿਆਹ ਕਿਉਂ ਨਾ ਕਰਵਾਇਆ

ਤਾਰਾਂ ਤਾਰਾਂ ਤਾਰਾਂ

ਦੇਖ ਕੇ ਛੜਿਆਂ ਨੂੰ
ਕਿਉਂ ਸੜਦੀਆਂ ਮੁਟਿਆਰਾਂ
ਛੜਿਆਂ ਦੇ ਲੇਖ ਸੜਗੇ
ਨਾ ਭਾਲ਼ਿਆਂ ਮਿਲਦੀਆਂ ਨਾਰਾਂ
ਜਿਉਂਦੀ ਤੂੰ ਮਰਜੇਂ-
ਕੱਢੀਆਂ ਛੜੇ ਨੂੰ ਗਾਲ਼ਾਂ

ਛੜਾ ਛੜੇ ਨਾਲ ਕਰੇ ਦਲੀਲਾਂ

ਆਪਾਂ ਵਿਆਹ ਕਰਵਾਈਏ
ਜਿਹੜੀ ਆਪਾਂ ਵਿਆਹ ਕੇ ਲਿਆਈਏ
ਛੱਜ ਟੂੰਮਾਂ ਦਾ ਪਾਈਏ
ਗੱਡੀ ਵਿਚ ਰੋਂਦੀ ਨੂੰ-
ਘੁੱਟ ਕੇ ਕਾਲਜੇ ਲਾਈਏ

ਸੁੱਤੇ ਪਏ ਨੂੰ ਸੁਪਨਾ ਆਇਆ

ਛੜਾ ਛੜੇ ਨੂੰ ਦਸਦਾ
ਸੁਪਨੇ ਵਿਚ ਵਿਆਹ ਸੀ ਮੇਰਾ

134 - ਬੋਲੀਆਂ ਦਾ ਪਾਵਾਂ ਬੰਗਲਾ