ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/134

ਇਹ ਸਫ਼ਾ ਪ੍ਰਮਾਣਿਤ ਹੈ

ਮਸਰਾਂ ਦੀ ਦਾਲ਼ ਕੁੜੇ
ਬੂ ਛੜਿਆਂ ਦਾ ਬੂ ਛੜਿਆਂ ਦਾ
ਮੰਦੜਾ ਹਾਲ ਕੁੜੇ

ਛੜਾ ਛੜੇ ਨੂੰ ਬੋਲੇ
ਰੋਟੀ ਪਰਸੋਂ ਦੀ
ਹੇਠ ਜਾੜ੍ਹ ਦੇ ਬੋਲੇ

ਤੋਰ ਤੁਰੇ ਜਦ ਵਾਂਗ ਹੰਸ ਦੇ
ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੌਰਜੈਟ ਦਾ
ਛਮ ਛਮ ਲਕ ਹਲਾਵੇ
ਕੁੜਤੀ ਜਾਕਟ ਪਾਪਲੈਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ

ਪੱਚੀਆਂ ਗਜ਼ਾਂ ਦਾ ਮੈਂ
ਘੱਗਰਾ ਸਵਾਨੀ ਆਂ
ਘਗਰਾ ਸਵਾਵਾਂ
ਕਾਲ਼ੇ ਸੂਫ ਦਾ ਨੀ
ਜਾਵੇ ਸ਼ੂਕਦਾ
ਜਾਵੇ ਸ਼ੂਕਦਾ
ਛੜੇ ਦੀ ਹਿਕ ਫੂਕਦਾ ਨੀ
ਜਾਵੇ ਸ਼ੂਕਦਾ

ਕੋਰੋ ਕੋਰੇ ਕੁੱਜੇ ਵਿਚ
ਦਹੀਂ ਮੈਂ ਜਮਾਉਨੀ ਆਂ
ਤੜਕੇ ਉਠ ਕੇ ਰਿੜਕਾਂਗੇ
ਛੜੇ ਆਉਣਗੇ ਲੱਸੀ ਨੂੰ, ਝਿੜਕਾਂ ਗੇ

132 - ਬੋਲੀਆਂ ਦਾ ਪਾਵਾਂ ਬੰਗਲਾ