ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/132

ਇਹ ਸਫ਼ਾ ਪ੍ਰਮਾਣਿਤ ਹੈ

ਪਿੱਟ ਪਿੱਟ ਛੜੇ ਮਰਦੇ
ਰੋਟੀ ਚੋਪੜੀ ਨਹੀਂ ਵਿਚ ਕਰਮਾਂ

ਬਾਪੂ ਮੈਨੂੰ ਮਹਿੰ ਲੈ ਦੇ

ਮੈਂ ਛੜਿਆਂ ਦੇ ਵਸ ਪੈਣਾ

ਮਰ ਜਾਏਂ ਚੋਬਰੀਏ

ਬੋਲੀ ਮਾਰ ਕੇ ਛੜੇ ਨੂੰ ਭੁੰਨਿਆਂ

ਮੌਜਾਂ ਛੜਿਆਂ ਨੂੰ

ਧੰਦ ਪਿੱਟਦੇ ਤੀਵੀਆਂ ਵਾਲ਼ੇ

ਰੰਡੀ ਬਾਹਮਣੀ ਪਰੋਸੇ ਫੇਰੇ

ਛੜਿਆਂ ਦੇ ਦੋ ਦੇ ਗੀ

ਰੰਨ ਮਰਗੀ ਤਵੀਤੀਆਂ ਵਾਲ਼ੀ

ਛੜਿਓ ਸਬਰ ਕਰੋ

ਰੰਨਾਂ ਵਾਲ਼ਿਆਂ ਦੇ ਪੱਕਣ ਪਰੌਂਠੇ

ਛੜਿਆਂ ਦੀ ਅੱਗ ਨਾ ਬਲੇ

ਰੰਨਾਂ ਵਾਲ਼ਿਆਂ ਦੇ ਆਦਰ ਬਥੇਰੇ

ਛੜਿਆਂ ਨੂੰ ਕੌਣ ਪੁੱਛਦਾ

ਰੰਨਾਂ ਵਾਲ਼ੇ ਘੱਟ ਬੋਲਦੇ

ਛੜੇ ਕਰਦੇ ਮਸ਼ਕਰੀ ਪੂਰੀ

ਲੈ ਲਏ ਮਿਰਗਾਂ ਤੋਂ ਨੈਣ ਉਧਾਰੇ

ਛੜਿਆਂ ਦੀ ਹਿੱਕ ਲੂਹਣ ਨੂੰ

130 - ਬੋਲੀਆਂ ਦਾ ਪਾਵਾਂ ਬੰਗਲਾ