ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਹੁਕਮ ਤਸੀਲੋਂ ਆਇਆ
ਰੰਡੀਆਂ ਨੂੰ ਕੋਈ ਕਰ ਲਓ

ਛੜਾ ਬੰਨ੍ਹਿਆਂ ਕੈਦ ਨੂੰ ਜਾਵੇ

ਕਹਿ ਦਿਓ ਮੁੰਡਿਓ ਰੱਬ ਲਗਦੀ

ਜਾਵੇਂਗਾ ਜਹਾਨੋਂ ਖਾਲੀ

ਵੇ ਛੜਿਆ ਦੋਜਕੀਆ

ਛੜਿਓ ਮਰਜੋ ਮੱਕੀ ਦਾ ਟੁੱਕ ਖਾ ਕੇ

ਵਿਚ ਪਾਲੋ ਨੂੰਣ ਦੀ ਡਲ਼ੀ

ਛਿੱਟਾ ਦੇ ਗੀ ਝਾਂਜਰਾਂ ਵਾਲ਼ੀ

ਛੜਿਆਂ ਦਾ ਦੁਧ ਉਬਲੇ

ਛੜੇ ਨੇ ਕਪਾਹ ਬੀਜ ਲੀ

ਕੋਈ ਡਰਦੀ ਚੁਗਣ ਨਾ ਜਾਵੇ

ਕਾਹਨੂੰ ਦੇਨੀ ਏਂ ਕੁਪੱਤੀਏ ਗਾਲ਼ਾਂ

ਛੜੇ ਦਾ ਕਿਹੜਾ ਪੁੱਤ ਮਰਜੂ

ਛੜਿਆਂ ਦੇ ਅੱਗ ਨੂੰ ਗਈ

ਉਹਨਾਂ ਚੱਪਣੀ ਭੁਆਂ ਕੇ ਮਾਰੀ

ਛੜਿਆਂ ਦੀ ਅੱਗ ਨਾ ਬਲੇ

ਦਾਣੇ ਚੱਬ ਕੇ ਗੁਜ਼ਾਰਾ ਕਰਦੇ

ਬੂਹਾ ਹਵਾ ਦੇ ਨਾਲ਼ ਖੁਲ੍ਹਿਆ

ਛੜੇ ਨੂੰ ਦੇਵੇਂ ਗਾਲ਼ੀਆਂ

ਛੜਾ ਘਰੋਂ ਅੱਗ ਨੂੰ ਗਿਆ

ਵਾਂਗ ਚੋਰ ਝਾਤੀਆਂ ਮਾਰੇ

128 - ਬੋਲੀਆਂ ਦਾ ਪਾਵਾਂ ਬੰਗਲਾ