ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/129

ਇਹ ਸਫ਼ਾ ਪ੍ਰਮਾਣਿਤ ਹੈ

ਰੱਬ ਦੇ ਪ੍ਰਾਹੁਣੇ

ਉਹ ਘਰ ਛੜਿਆਂ ਦਾ
ਜਿਥੇ ਸ਼ੀਸ਼ਾ ਮੋਚਨਾ ਖੜਕੇ

ਲੋਪੋਂ ਪਿੰਡ ਸੰਤਾਂ ਦਾ

ਜਿੱਥੇ ਛੜਿਆਂ ਦੀ ਸਰਦਾਰੀ

ਸੀਸ ਦੇਣ ਜੇ ਛੜੇ ਮਸਤਾਨੇ

ਪੁੱਤ ਜੰਮੇ ਸੰਢਣੀ ਨੂੰ

ਕੁੜਤੀ ਤੇ ਮੋਰਨੀਆਂ

ਛੜੇ ਪੱਟਣ ਨੂੰ ਪਾਈਆਂ

ਖਿੜਕੀ ਖੋਹਲੂ ਛੜਿਆਂ ਦੀ

ਕੋਈ ਖੋਹਲੂ ਹੌਸਲੇ ਵਾਲ਼ੀ

ਘੁੰਡ ਕਢਣਾ ਤਵੀਤ ਨੰਗਾ ਰੱਖਣਾ

ਛੜਿਆਂ ਦੀ ਹਿੱਕ ਲੂਹਣ ਨੂੰ

ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ

ਛੜਿਆ ਦੋਜਕੀਆ

ਛੜੇ ਬੈਠ ਕੇ ਦਲੀਲਾਂ ਕਰਦੇ

ਵਿਆਹ ਕਰਵਾਉਣ ਦੀਆਂ

ਛੜੇ ਬੈਠ ਕੇ ਦਲੀਲਾਂ ਕਰਦੇ

ਕੌਣ ਕੌਣ ਹੋਈਆਂ ਰੰਡੀਆਂ

ਛੋਟੀ ਈਸ਼ਰੋ ਬੜੀ ਕਰਤਾਰੋ

ਦੋਨੋਂ ਭੈਣਾਂ ਹੋਈਆਂ ਰੰਡੀਆਂ

127 - ਬੋਲੀਆਂ ਦਾ ਪਾਵਾਂ ਬੰਗਲਾ