ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਨਾਇਕ

ਗੁਰੂ ਨਾਨਕ

ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ

ਹੱਟ ਖੁਲ੍ਹਗੀ ਬਾਬੇ ਨਾਨਕ ਦੀ

ਸੌਦਾ ਲੈਣਗੇ ਨਸੀਬਾਂ ਵਾਲ਼ੇ

ਜ਼ਾਹਰੀ ਕਲਾ ਦਖਾਈ

ਬਾਬੇ ਨੇ ਮੱਕਾ ਫੇਰਿਆ

ਬਾਬੇ ਨਾਨਕ ਨੇ

ਪੌੜੀਆਂ ਸੁਰਗ ਨੂੰ ਲਾਈਆਂ

ਬਾਣੀ ਧੁਰ ਦਰਗਾਹੋਂ ਆਈ

ਪਾਪੀਆਂ ਦੇ ਤਾਰਨੇ ਨੂੰ

ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ

ਵੇਲੇ ਅੰਮ੍ਰਿਤ ਦੇ

ਗੁਰੂ ਗੋਬਿੰਦ ਸਿੰਘ

ਜਿੱਥੇ ਬੈਠ ਗਏ ਕਲਗੀਆਂ ਵਾਲ਼ੇ
ਧਰਤੀ ਨੂੰ ਭਾਗ ਲੱਗ ਗੇ

ਸੱਚ ਦਸ ਕਲਗੀ ਵਾਲ਼ਿਆ

ਕਿਥੇ ਛੱਡ ਆਇਐਂ ਲਾਲ ਪਰਾਏ

ਦਰਸ਼ਨ ਦੇਹ ਗੁਰ ਮੇਰੇ

ਸੰਗਤਾਂ ਆਈਆਂ ਦਰਸ਼ਨ ਨੂੰ

113 - ਬੋਲੀਆਂ ਦਾ ਪਾਵਾਂ ਬੰਗਲਾ