ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਦਿਓਰ ਭਾਬੀ ਮੇਲੇ ਚੱਲੇ
ਪਿੰਡ ਲੰਘ ਕੇ ਕੰਘਲੀਆਂ ਪਾਈਆਂ

ਚੰਦਰੀ ਦੇ ਲੜ ਲੱਗਕੇ

ਮੇਰਾ ਛੁੱਟ ਗਿਆ ਜਰਗ ਦਾ ਮੇਲਾ

ਜੇਹੀ ਤੇਰੀ ਗੁੱਤ ਦੇਖਲੀ

ਤੇਹਾ ਦੇਖ ਲਿਆ ਜਰਗ ਦਾ ਮੇਲਾ

ਲੁਧਿਆਣੇ ਲੱਗਦੀ ਰੌਸ਼ਨੀ

ਆਰੀ ਆਰੀ ਆਰੀ
ਲੁਧਿਆਣੇ ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਦਾਰੂ ਪੀ ਕੇ ਭਾਨ ਚੱਕ ਲੀ ਹੱਟੀ ਦੀ ਸਾਰੀ
ਠਾਣੇਦਾਰ ਆ ਉਤਰਿਆ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਗਿਰਿਆ
ਜਿਵੇਂ ਹਲ਼ ਤੋਂ ਗਿਰੇ ਪੰਜਾਲੀ
ਲੱਗੀਆਂ ਹੱਥ -ਕੜੀਆਂ
ਹੋ ਗੀ ਜੇਲ੍ਹ ਦੀ ਤਿਆਰੀ
ਦਿਓਰ ਕੁਮਾਰੇ ਦੀ-
ਮੰਜੀ ਸੜਕ ਤੇ ਮਾਰੀ

ਆਰੀ ਆਰੀ ਆਰੀ

ਲੁੱਧਿਆਣੇ ਟੇਸਣ ਤੇ
ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਬੋਤਲਾਂ ਮੰਗਾਲੀਆਂ ਚਾਲ਼ੀ
ਪੀ ਕੇ ਬੋਤਲਾਂ ਚੜ੍ਹਗੇ ਮੋਟਰੀਂ
ਫਿਰ ਆਏ ਸ਼ਹਿਰ ਬਜ਼ਾਰੀਂ

110 - ਬੋਲੀਆਂ ਦਾ ਪਾਵਾਂ ਬੰਗਲਾ