ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/107

ਇਹ ਸਫ਼ਾ ਪ੍ਰਮਾਣਿਤ ਹੈ

ਕੁੜੀਆਂ ਵਿਚੋਂ ਕੁੜੀ ਸੁਣੀਂਦੀ
ਕੁੜੀਆਂ ਵਿਚ ਸਰਦਾਰੀ
ਬਈ ਅੱਖ ਚੱਕ ਕੇ ਦੇਖੂ ਜਿਹੜਾ
ਉਹਦੀ ਸ਼ਾਮਤ ਆਈ
ਪਿੱਛੇ ਹੱਟ ਜਾ ਜ਼ਾਲਮਾ-
ਮੈਂ ਪੰਜਾਬਣ ਜੱਟੀ ਆਈ

ਮਾਪਿਆਂ ਦੇ ਘਰ ਪਲੀ ਲਾਡਲੀ

ਖਾਂਦੀ ਦੁੱਧ ਮਲ਼ਾਈਆਂ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ਼ ਸਜਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਪਿੰਡ ਦੇ ਮੁੰਡੇ ਨਾਲ਼ ਲੱਗਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ਼ ਲਾਈਆਂ

ਭਾਈ ਤਾਂ ਤੇਰੇ ਸ਼ਰਮਾਂ ਰੱਖਦੇ

ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੂਣੀਆਂ ਘਰੋਂ ਲਜਾਵੇਂ
ਉੰਨੀਆਂ ਮੋੜ ਲਿਆਵੇਂ
ਪਟਤੀ ਸ਼ਕੀਨੀ ਨੇ-
ਤੰਦ ਚਰਖੇ ਨਾ ਪਾਵੇਂ

ਚੱਕ ਕੇ ਚਰਖਾ ਰੱਖਿਆ ਢਾਕ ਤੇ

ਕਰ ਲੀ ਕੱਤਣ ਦੀ ਤਿਆਰੀ
ਠੁਕਮ ਠੁਮਕ ਚੱਕਦੀ ਪੱਬਾਂ ਨੂੰ
ਲੱਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਦੇ

105 - ਬੋਲੀਆਂ ਦਾ ਪਾਵਾਂ ਬੰਗਲਾ