ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਕਣਕ ਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ
ਇਕ ਚਿੱਤ ਕਰਦਾ ਤਬੀਤ ਬਣਾ ਦਿਆਂ
ਇਕ ਚਿੱਤ ਕਰਦਾ ਧਾਗਾ
ਬਿਨ ਮੁਕਲਾਈਆਂ ਨੇ-
ਢਾਹ ਸੁੱਟਿਆ ਦਰਵਾਜ਼ਾ

ਚਿੱਟੇ ਚਿੱਟੇ ਦੰਦ

ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ
ਮੈਂ ਘੁੰਡ ਵਿਚੋਂ ਦੇਖਾਂ

ਅੱਧੀ ਰਾਤੋਂ ਆਉਨੈਂ ਚੋਬਰਾ

ਜਾਨੈ ਪਹਿਰ ਦੇ ਤੜਕੇ
ਜੇ ਮੈਂ ਤੈਨੂੰ ਲਗਦੀ ਪਿਆਰੀ
ਲੈ ਜਾ ਬਾਹੋਂ ਫੜਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋ ਗਈਆਂ
ਆਉਣ ਗੰਡਾਸੇ ਫੜ ਕੇ
ਭੀੜੀ ਗਲ਼ੀ ਵਿਚ ਹੋਣ ਟਾਕਰੇ
ਡਾਂਗਾਂ ਦੇ ਪੈਣ ਜੜਾਕੇ
ਰੂਪ ਗੁਆ ਲਿਆ ਨੀ-
ਉਤਲੇ ਚੁਬਾਰੇ ਚੜ੍ਹਾਕੇ

ਸੁਣ ਵੇ ਗਭਰੂਆ ਚੀਰੇ ਵਾਲ਼ਿਆ

ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿਚ ਮੈਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲ਼ੀ ਤਾਂ ਘਰ ਨੂੰ ਆ ਗੇ
ਤੈਂ ਵਲ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲੱਗਦੀ-
ਮੱਚੇ ਕਾਲਜਾ ਮੇਰਾ

100 - ਬੋਲੀਆਂ ਦਾ ਪਾਵਾਂ ਬੰਗਲਾ