ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਜੇ ਮੁੰਡਿਆ ਤੈਨੂੰ ਪਾਲ਼ਾ ਲਗਦਾ
ਡੱਬਾ ਖੇਸ ਵਛਾਵਾਂ
ਜੇ ਮੁੰਡਿਆ ਤੈਨੂੰ ਆਵੇ ਗਰਮੀ
ਚੰਬਾ ਬਾਗ ਲਗਾਵਾਂ
ਚੰਬੇ ਬਾਗ ਵਿਚ ਕੋਲਾਂ ਕੂਕਣ
ਕਰਦੀਆਂ ਜੀਰੀ ਜੀਰੀ
ਭੁਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ

ਜੇ ਤੂੰ ਮੁੰਡਿਆ ਯਾਰੀ ਲਾਉਣੀ

ਬਹਿ ਵੇ ਸਰ੍ਹੋਂ ਦਾ ਰਾਖਾ
ਆਉਂਦੀ ਜਾਂਦੀ ਨੂੰ ਹੱਥ ਨਾ ਪਾਵੀਂ
ਲੋਕ ਬਣਾਉਂਦੇ ਡਾਕਾ
ਕੱਚੀਆਂ ਕੈਲਾਂ ਦਾ-
ਬਹਿ ਕੇ ਲੈ ਲੀਏ ਝਾਕਾ

ਕੱਦ ਸਰੂ ਦੇ ਬੂਟੇ ਵਰਗਾ

ਤੁਰਦਾ ਨੀਵੀਂ ਪਾ ਕੇ
ਨੀ ਬੜਾ ਮੋੜਿਆ
ਨਹੀਂ ਜੇ ਮੁੜਦਾ
ਦੇਖ ਲਿਆ ਸਮਝਾ ਕੇ
ਸਈਓ ਨੀ ਮੈਨੂੰ ਰਖਣਾ ਪਿਆ-
ਮੁੰਡਾ ਹਿੱਕ ਦਾ ਤਵੀਤ ਬਣਾ ਕੇ

ਰੁਲ਼ ਗਈ ਰੁਲ਼ ਗਈ

ਰੁਲ਼ ਗਈ ਨੀ
ਤੇਰੇ ਚਿੱਟਿਆਂ ਦੰਦਾਂ ਤੇ
ਡੁਲ੍ਹ ਗਈ ਨੀ

ਕਦੇ ਆਉਣ ਨ੍ਹੇਰੀਆਂ

ਕਦੇ ਜਾਣ ਨ੍ਹੇਰੀਆਂ
ਸਿੰਘਾ ਵਿਚ ਦਰਵਾਜ਼ੇ
ਗੱਲਾਂ ਹੋਣ ਤੇਰੀਆਂ


98 - ਬੋਲੀਆਂ ਦਾ ਪਾਵਾਂ ਬੰਗਲਾ