ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓਸ ਇਕ ਬੋਤਲ ਕੱਢੀ ਜਿਸਦੇ ਉਤੇ ਲਿਖਿਆ ਸੀ, “ਮਸਲਾ-ਬਾਜ਼ੀ” ਇਸ ਵਿਚੋਂ ਕਈ ਬੂੰਦਾਂ ਉਸ ਨੇ ਸ੍ਰਿਸ਼ਟੀ ਸਾਗਰ ਵਿਚ ਸੁੱਟ ਪਾਈਆਂ। ਸ੍ਰਿਸ਼ਟੀ ਵਿਚ ਉਬਾਲ ਪੈਦਾ ਹੋਇਆ ਤੇ ਇਹ ਪਾਟ ਕੇ ਫੁੱਟੀ ਫੁੱਟੀ ਹੋ ਗਈ। ਹਿੰਦੂ, ਮੁਸਲਮਾਨ, ਈਸਾਈ, ਸਿਖ ਤੇ ਹੋਰ ਕਿੰਨੀਆਂ ਵੰਡੀਆਂ ਵਿਚ ਇਹ ਵੰਡੀਜ ਗਈ।"

ਮੌਲਵੀ ਤੇ ਭਾਈ ਕਿਸ਼ਨੇ ਦੀ ਇਸ ਰਵਾਇਤ ਨੂੰ ਕੁਫ਼ਰ ਸਮਝ ਕੇ ਤਿਊੜੀਆਂ ਵਟਦੇ ਉਹਦੇ ਕੋਲੋਂ ਚਲੇ ਜਾਂਦੇ।

++++

ਓਝਰੀ ਵਾਲੇ ਮਾਮਲੇ ਮਗਰੋਂ ਇਨ੍ਹਾਂ ਪਿੰਡਾਂ ਦਾ ਇਤਿਹਾਸ ਹੀ ਬਦਲ ਗਿਆ। ਹੁਣ ਤੇ ਸਿਖਾਂ ਨੂੰ ਬਾਂਗ ਖ਼ੰਜਰ ਦੀ ਨੋਕ ਤੇ ਮੁਸਲਮਾਨਾਂ ਨੂੰ ਜੈਕਾਰਾ ਬੰਬ ਦੇ ਖੜਾਕ ਵਾਂਗ ਦਹਿਲਾ ਘੜਦਾ। ਕਈ ਵਾਰ ਜਦੋਂ ਵੀ ਮੌਲਵੀ ਮਸੀਤ ਦੇ ਮੁਨਾਰੇ ਤੇ ਖਲੋ ਕੇ ਬਾਂਗ ਦੇਂਦਾ ਤਾਂ ਭਾਈ ਆਪਣੇ ਪਿੰਡ ਵਿਚੋਂ ਜੈਕਾਰੇ ਛੱਡਣ ਲਗ ਪੈਂਦਾ। ਕਈ ਵਾਰ ਏਸੇ ਮਾਮਲੇ ਤੇ ਦਵਲਿਓਂ ਡਾਂਗਾਂ ਨਿਕਲੀਆਂ ਸਨ।

ਇਕ ਦਿਨ ਇਕ ਸਿਖਾਂ ਦਾ ਮੁੰਡਾ ਕਿਸੇ ਮੁਸਲਮਾਨਾਂ ਦੀ ਪੈਲੀ ਚੋਂ ਪੱਠੇ ਵਢਦਾ ਫੜਿਆ ਗਿਆ। ਉਮਰੋਂ ਨਿੱਕਾ ਸੀ - ਇਸ ਲਈ ਉਹਨੂੰ ਥਾਣੇ ਤੇ ਨਾ ਖੜਿਆ ਪਰ ਝੰਬ ਉਹਦੀ ਚੰਗੀ ਲੱਥੀ। ਸਿਖ ਕਿਥੇ ਸਹਾਰ ਸਕਦੇ ਸਨ ਏਸ ਮਾਰ ਨੂੰ। ਝਟ ਲਾਠੀਆਂ ਲੈ ਕੇ ਮੁਸਲਮਾਨਾਂ ਤੋਂ ਜਾ ਪਏ, ਤੇ ਓਦਨ ਸਿਰ ਪਾਟਦੇ ਪਾਟਦੇ ਕਿਸੇ ਸਿਆਣੇ ਦੀ ਸਿਆਣਪ ਨਾਲ ਮਸਾਂ ਬਚੇ। ਸਿਖ ਮੁੰਡਿਆਂ ਦੀ ਟੋਲੀ ਲੜਾਈ ਦੇ ਪਿੜ ਤੋਂ ਪਰਤ ਪਈ।

ਓਦਨ ਆਥਣ ਨੂੰ ਦੂਰ ਆਪਣੇ ਕਮਾਦ ਕੋਲੋਂ ਕਿਸ਼ਨਾ ਸਭ ਕੁਝ ਤਕ ਰਿਹਾ ਸੀ। ਉਹਦੇ ਅੰਦਰ ਇਕ ਕੰਬਣੀ ਛਿੜ ਗਈ। ਸੂਰਜ ਦੀ ਅੰਤਮ ਸੁਰਖ਼ੀ ਉਹਦੀਆਂ ਝੂਰੜੀਆਂ ਨੂੰ ਨਿਘ ਦੇਂਦੀ ਦੇਂਦੀ ਅਲੋਪ ਹੋ ਰਹੀ ਸੀ।

ਡਾਂਗਾਂ ਚੁਕੀਂ ਸਿਖ ਗਭਰੂ ਲੜਾਈ ਤੋਂ ਮੁੜੇ ਆਉਂਦੇ ਉਹਦੇ ਪਰ੍ਹਿਓਂ ਦੀ

85