ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਹਲੀ ਨਾਲ ਕੁਰਸੀ ਤੋਂ ਉੱਠ ਖਲੋੜੀ। ਉਹਨੂੰ ਸ਼ੀਸ਼ੇ ਵਿਚ ਆਪਣਾ ਅਕਸ ਇਉਂ ਜਾਪਿਆ ਜੀਕਰ ਉਸ ਭਜੀ ਜਾਂਦੀ ਨੂੰ ਕੋਈ ਰੋਕ ਰਿਹਾ ਹੁੰਦਾ ਹੈ।

"ਹਟ ਜਾਓ......ਹਟ ਜਾਓ......ਹਟ ਜਾਓ......?" ਉਸ ਸ਼ੀਸ਼ਾ ਕੰਧ ਨਾਲੋਂ ਲਾਹ ਕੇ ਫ਼ਰਸ਼ ਤੇ ਦੋ ਮਾਰਿਆ। ਸ਼ੀਸ਼ੇ ਦੀ ਹਰੇਕ ਟੁਕੜੀ ਵਿਚ ਉਹਨੂੰ ਆਪਣਾ ਭਿਆਨਕ ਅਕਸ ਨਜ਼ਰੀਂ ਆ ਰਿਹਾ ਸੀ। ਉਹ ਹਰੇਕ ਟੁਕੜੀ ਨੂੰ ਪੈਰਾਂ ਹੇਠ ਮਧੋਲਣ ਲਗ ਪਈ। ਤੇ ਕੰਘੀ ਅਣਵਾਹੇ ਵਾਲਾਂ ਵਿਚ ਲਮਕਦੀ ਉਹਨੂੰ ਇਉਂ ਪ੍ਰਤੀਤ ਦੇ ਰਹੀ ਸੀ ਮਾਨੋ ਕਿਸੇ ਚੋਬੇ ਦਾ ਹਥ ਉਹਨੂੰ ਵਾਲਾਂ ਤੋਂ ਫੜ ਕੇ ਪਿਛਾਂਹ ਧੂ ਰਿਹਾ ਸੀ। ਉਸ ਕੰਘੀ ਦੇ ਦੋ ਟੋਟੇ ਕਰ ਦਿੱਤੇ।

"ਕੀ ਹੋਇਆ ਬਾਈ ਜੀ" ਬਿੱਲੂ ਦੌੜਦਾ ਹੋਇਆ ਆਇਆ।

"ਕੁਝ ਨਹੀਂ - ਮੇਰੀ ਤਬੀਅਤ ਖ਼ਰਾਬ ਹੈ — ਜਾਹ"

ਅਖਾਂ ਲਾਲ, ਵਾਲ ਖਿਲਰੇ ਹੋਏ ਉਹ ਕਮਰੇ 'ਚ ਖੜੀ ਹੌਂਕਦੀ ਸੀ। ਬੈਂਡ ਦੀਆਂ ਵਾਜਾਂ ਅਜੇ ਵੀ ਮਧੂ ਦੀ ਕੰਨੀ ਪੈ ਰਹੀਆਂ ਸਨ। ਉਹ ਕਾਹਲੀ ਕਾਹਲੀ ਕੰਨਾਂ ਵਿਚ ਰੁਮਾਲ ਦੇ ਰਹੀ ਸੀ ਤਾਂ ਜੋ ਬੈਂਡ ਦੀਆਂ

ਵਾਜਾਂ ਉਹ ਸੁਣ ਨਾ ਸਕੋ।

82