ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਧੂ ਉਨ੍ਹਾਂ ਨੂੰ ਸੁਨਣ ਦੇ ਯਤਨ ਕਰਦੀ ਪਰ ਉਹਦੇ ਕੱਖ ਪੱਲੇ ਨਾ ਪੈਂਦਾ।

ਮਾਤਾ ਪਿਤਾ ਨੇ ਇਕ ਰਾਤੀਂ ਕੋਈ ਘੁਸਰ ਮੁਸਰ ਕੀਤੀ ਤੇ ਸਵੇਰੇ ਉਠਦਿਆਂ ਹੀ ਪਿਤਾ ਨੇ ਆਖਿਆ।

"ਪੁਤ੍ਰ ਮਧੂ! ਮੈਂ ਤੀਰਥ ਯਾਤਰਾ ਤੇ ਜਾਣਾ ਚਾਹੁੰਦਾ ਹਾਂ — ਮੇਰਾ ਖ਼ਿਆਲ ਹੈ ਕਿ ਤੈਨੂੰ ਵੀ ਨਾਲ ਖੜਾਂ"

"ਜ਼ਰੂਰ ਪਿਤਾ ਜੀ" ਮਧੂ ਨੇ ਕਿਹਾ। ਤਿਆਰੀਆਂ ਸ਼ੁਰੂ ਹੋ ਗਈਆਂ। ਤੀਰਥ ਯਾਤਰਾ ਤੇ ਉਹ ਚਲ ਪਏ, ਹਰਿਦਵਾਰ, ਰਿਖੀ ਕੇਸ਼, ਬਨਾਰਸ ਹੁੰਦੇ ਹੋਏ ਮਥੁਰਾ ਜਾ ਪਹੁੰਚੇ। ਯਾਤਰੂਆਂ ਦੀਆਂ ਭੀੜਾਂ ਮਧੂ ਤੇ ਪਤਾ ਨਹੀਂ ਕੀ ਅਸਰ ਪਾਉਂਦੀਆਂ ਸਨ।

ਮਧੂ ਬੜੀ ਭੈ ਭੀਤ ਹੋਈ ਇਕ ਦਿਨ ਕੱਲੀ ਹੀ ਇਕ ਮੰਦਰ ਵਿਚ ਬੈਠੀ ਰਹਿ ਗਈ। ਪਿਤਾ ਜੀ ਪਤਾ ਨਹੀਂ ਕਿਥੇ ਟੂਰ ਗਏ ਸਨ। ਉਹ ਏਧਰ ਓਧਰ ਅੱਖਾਂ ਛਡ ਕੇ ਝਾਕਦੀ ਸੀ।

"ਉਰੇ ਆ ਜਾ ਕੁੜੀਏ" ਇਕ ਚੋਬੇ ਨੇ ਸੈਨਤ ਕੀਤੀ।

"ਪਿਤਾ ਜੀ……"

"ਤੂੰ ਦੇਵ ਦਾਸੀ ਏਂ — ਉਹ ਤੈਨੂੰ ਮੰਦਰ ਤੇ ਚੜ੍ਹਾ ਗਏ ਨੇ — ਵੇਖਦੀ ਨਹੀਂ ਕਿੰਨੀਆਂ ਦੇਵ ਦਾਸੀਆਂ ਤੇਰੇ ਵਰਗੀਆਂ ਹੋਰ ਬੈਠੀਆਂ ਨੇ ਏਥੇ"

"ਹਾਏ ਪਿਤਾ ਜੀ……ਪਿਤਾ ਜੀ……" ਤੇ ਮਧੂ ਗਸ਼ ਖਾ ਕੇ ਧਰਤੀ ਤੇ ਢਹਿ ਪਈ।

ਹੇਰਾ ਹੋ ਗਿਆ। ਅਨੇਕਾਂ ਦੇਵ ਦਾਸੀਆਂ ਮਥੁਰਾ ਦੇ ਮੰਦਰਾਂ ਵਿਚ ਅਲੋਪ ਹੁੰਦੀਆਂ ਜਾਂਦੀਆਂ ਸਨ।

ਮਧੂ ਦੇ ਹੋਸ਼ ਪਰਤੋ। ਉਹ ਇਕ ਪਲੰਘ ਉਤੇ ਇਕ ਕਮਰੇ ਵਿਚ ਲੇਟੀ ਹੋਈ ਸੀ ਤੇ ਚੋਬਾ……।

"ਉਸ ਇਕ ਚੀਕ ਮਾਰੀ। “ਛਡੋ……ਛਡੋ……" ਉਹ ਸਾੜੀ ਸਾਂਭਦੀ ਬਾਹਰ ਭਜ ਪਈ। ਬਚਾਓ…… ਬਚਾਓ……ਉਹ ਦੌੜਦੀ ਜਾਂਦੀ ਸੀ।

"ਮਧੂ ਹੋਸ਼ ਵਿਚ ਆ ਗਈ। ਉਹਦਾ ਲਹੂ ਉੱਬਲ ਪਿਆ। ਹੁਣ ਉਹ

81