ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਹੈ ਕਿ ਨਹੀਂ ਨਿਰਾ ਯੱਭਲ — ਤੇ ਲਾਰੀ ਕਿਉਂ ਖਲਿਆਰੀ ਸੀ — ਆਪਣੇ ਪਿਓ ਦੀ ਜਾਣ ਕੇ' ਘਰਰ ਘਰਰ - ਤੂੰ ਤੂੰ ਕਰਦੀ ਲਾਰੀ ਅਗੇ ਨਿਕਲ ਗਈ।

ਮੁਸੀਬਤ ਕਦੇ ਕੱਲੀ ਨਹੀਂ ਆਉਂਦੀ, ਸਦਾ ਲਸ਼ਕਰ ਜੁੜ ਕੇ ਆਉਂਦੇ ਨੇ। ਕਿਰਪੂ ਨੂੰ ਇਉਂ ਭਾਸਿਆ ਜੇਕਰ ਸਾਰਾ ਜੱਗ ਉਹਨੂੰ ਘਿਰਨਾਂ ਪਿਆ ਕਰਦਾ ਸੀ। ਬੋਹੜ ਹੇਠਲੇ ਮੁੰਡੇ — ਲਾਰੀ ਦਾ ਕੰਡਕਟਰ ਉਹ ਟੁਰਦਾ ਗਿਆ ਜੀਕਰ ਇਕ ਬੇਜਾਨ ਪੱਥਰ ਕਿਸੇ ਸੜਕ ਤੇ ਰੇੜ੍ਹ ਦਿੱਤਾ ਹੁੰਦਾ ਹੈ।

ਓੜਕ ਲਾਗਲੇ ਸਟੇਸ਼ਨ ਦੇ ਪਲੇਟ ਫਾਰਮ ਤੇ ਉਹ ਅਖ ਬਚਾ ਕੇ ਇਕ ਨੁਕਰੇ ਜਾ ਬੈਠਾ — ਗਡੀ ਆਈ ਤੇ .....।

ਦਿਨ ਹੌਲੀ ਹੌਲੀ ਬੀਤ ਗਿਆ। ਰਾਤ ਪੈਂਦਿਆਂ ਸਾਰ ਹੀ ਕਿਰਪੂ ਇਕ ਛੋਟੇ ਜਿਹੇ ਸਟੇਸ਼ਨ ਦੇ ਧੁੰਦਲੇ ਹਨੇਰੇ ਵਿਚ ਜਾ ਲੱਥਾ ਤੇ ਮਲਕੜੇ ਹੀ ਜੰਗਲਾ ਟੱਪ ਗਿਆ। ਇਥੋਂ ਉਹਦਾ ਪਿੰਡ ਚੌਹਾਂ ਪੰਜਾਂ ਘੰਟਿਆਂ ਦਾ ਪੈਂਡਾ ਸੀ।

ਮੁੜ ਕੱਕਰਾਂ ਤੇ ਠੰਢੀ ਵਾ ਵਿਚ ਕਿਰਪੂ ਟੁਰਿਆ ਜਾਂਦਾ ਸੀ। ਰਾਤ ਡਾਢੀ ਭਿਆਨਕ ਸੀ। ਟੁੱਟੀ ਹੋਈ ਜੁੱਤੀ ਵਿਚ ਉਹਦੇ ਪੈਰ ਸੁੰਨ ਹੋ ਗਏ। ਜਿਉਂ ਜਿਉਂ ਪਿੰਡ ਦੇ ਨੇੜੇ ਉਹ ਢੁਕਦਾ ਸੀ ਦਸ ਵਰ੍ਹੇ ਪਹਿਲਾਂ ਦੀਆਂ ਗੱਲਾਂ ਕਲ੍ਹ ਦੇ ਵਾਕਿਆਤ ਬਣ ਬਣ ਉਹਦੇ ਅਗੇ ਫਿਰ ਰਹੀਆਂ ਸਨ:—

"ਘਰ ਤੇ ਹੁਣ ਖਾਣ ਜੋਗਾ ਕੁਝ ਨਹੀਂ — ਚਿੰਤੀ ਦਾ ਭਾਈਆ" ਉਹਦੀ ਵਹੁਟੀ ਨੇ ਕਈ ਵਾਰੀ ਮੁੜ ਮੁੜ ਆਖਿਆ।

ਪਰ ਉਹ ਅਗੋਂ ਹੂੰ — ਹਾਂ ਕਰ ਛਡਦਾ।

ਓਦਨ ਜਿਦਨ ਸਾਰਾ ਦਿਨ ਉਨਾਂ ਦੇ ਘਰ ਰੋਟੀ ਨਾ ਪੱਕੀ — ਫੱਕਾ ਚੌਲਾਂ ਦੇ ਨਾਲ ਸਾਰੇ ਟੱਬਰ ਨੇ ਵੇਲਾ ਟਪਾਇਆ। ਰਾਤੀਂ ਵਹੁਟੀ ਨੇ ਕਿਰਪੂ ਨੂੰ ਮੁੜ ਦਾਣਿਆਂ ਦੀ ਯਾਦ ਕਰਾ ਕੇ ਰਤਾ ਰੋਹ ਨਾਲ ਆਖਿਆ:—

"ਸਵੇਰੇ ਜ਼ਰੂਰ ਜਾਹ, ਕਿਧਰੇ ਨੌਕਰੀ ਕਰ — ਕਦੋਂ ਤੀਕਰ ਆਂਦਰਾਂ

74