ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੰਗਲ ਦੀ ਕਟਾਈ ਉਤੇ ਲਗਦੇ ਪਰ ਜੰਗਣ ਸਿੰਘ ਦੇ ਕਰੜੇ ਸੁਭਾਓ ਅਗੇ ਕੋਈ ਦਮ ਨਾ ਮਾਰਦਾ। ਕੋਈ ਦੋ ਦਿਨ, ਕੋਈ ਚਾਰ ਦਿਨ, ਛੇਕੜ ਕੋਈ ਹਫਤਾ ਕਟਾਈ ਕਰ ਕੇ ਖਿਸਕ ਜਾਂਦਾ। ਜੰਗਣ ਸਿੰਘ ਇਉਂ ਹਟਣ ਵਾਲਿਆਂ ਦੀਆਂ ਦਿਹਾੜੀਆਂ ਮਾਰ ਲੈਂਦਾ ਹੁੰਦਾ ਸੀ।

ਪਰ ਕਿਰਪੂ ਦਾ ਕੁਹਾੜਾ ਸਾਰਾ ਦਿਨ ਵਗਦਾ ਰਹਿੰਦਾ। ਅਧੀ ਰਾਤੀਂ ਕਿਰਪੁ ਕੰਮ ਤੇ ਆ ਲਗਦਾ ਤੇ ਸ਼ਾਮੀਂ ਘੁਸਮੁਸੇ ਵਿਚ ਮੁੜਦਾ। ਉਹ ਮਾਲਕ ਦੀਆਂ ਝਿੜਕਾਂ ਝਬਾਂ ਸਹਿੰਦਾ ਕਰੜੇ ਜਿਗਰੇ ਨਾਲ ਲਾਂਘਾ ਲੰਘਾਉਂਦਾ ਗਿਆ।

ਜਦੋਂ ਜੰਗਲ ਕਟਿਆ ਗਿਆ, ਧਰਤੀ ਪੱਧਰੀ ਹੋ ਗਈ, ਤਾਂ ਕਿਰਪ ਦੇ ਹੱਥ ਕੁਹਾੜੇ ਦੀ ਥਾਂ ਕਹੀ ਆ ਗਈ। ਖਾਲ ਪੁੱਟੇ ਜਾਣ ਲਗੇ ਤੇ ਵੱਟਾਂ ਕਵੀਆਂ ਗਈਆਂ। ਪਰ ਜੰਗਣ ਸਿੰਘ ਕਦੇ ਖੁਸ਼ ਨਾ ਹੁੰਦਾ। ਉਹਦਾ ਖ਼ਿਆਲ ਸੀ ਕਿ ਖੁਸ਼ ਹੋਇਆਂ ਕਾਮੇ ਘਟ ਕੰਮ ਕਰਨ ਲਗ ਪੈਂਦੇ ਹਨ।

ਕਿਰਪੂ ਦਾ ਦਿਲ ਕਈ ਵਾਰ ਘਰ ਪਤਨੀ ਤੇ ਬਚਿਆਂ ਨੂੰ ਮਿਲਣ ਤੇ ਕਰਦਾ। ਉਹ ਛੁਟੀ ਮੰਗਦਾ ਪਰ ਜੰਗਣ ਸਿੰਘ ਤਨਖ਼ਾਹ ਵਧਾਉਣ ਦੇ ਲਾਰਿਆਂ ਨਾਲ ਕਿਰਪੂ ਦਾ ਇਰਾਦਾ ਵਾਲ ਦੇਂਦਾ। ਕਿਰਪੂ ਸੋਚ ਲੈਂਦਾ ਹੁੰਦਾ ਸੀ, “ਚਲੋ ਹੁਣ ਛੋਟੀ ਨਾ ਸਹੀ — ਤਨਖ਼ਾਹ ਵਧ ਜਾਏਗੀ ਤੇ ਕੁਝ ਪੈਸੇ ਜੁੜ ਜਾਣਗੇ, ਮੁੜ ਇਕੱਠਾ ਹੀ ਘਰ ਜਾਵਾਂਗਾ ਪਰ ਨਾ ਕਦੇ ਤਨਖ਼ਾਹ ਵਧੀ ਤੇ ਨਾ ਕਿਰਪੂ ਨੂੰ ਛੁਟੀ ਮਿਲੀ

ਕਿਰਪੂ ਨੂੰ ਕਾਂਬਾ ਛਿੜ ਪਿਆ। ਕੜਕਦੇ ਸਿਆਲ ਦੀ ਰਾਤ ਦੀ ਸਾਂ ਸਾਂ ਉਹਨੂੰ ਇਉਂ ਜਾਪੀ ਜੇਕਰ ਗ਼ੈਬੋਂ ਉਹਦੇ ਕੰਨੀਂ ਵਾਜਾਂ ਪੈ ਰਹੀਆਂ ਹੋਣ। ਉਹਨੂੰ ਕੌਣ ਪੁਕਾਰ ਰਿਹਾ ਹੈ? ਉਹ ਖਲੋ ਖਲੋ ਸੁਣਦਾ ਸੀ। ਉਹਦਾ ਦਿਲ ਜ਼ੋਰੀਂ ਜ਼ੋਰੀਂ ਧੜਕਣ ਲਗਾ ਤੇ ਉਹਨੂੰ ਇਉਂ ਪ੍ਰਤੀਤ ਹੋਇਆ ਸੀਕਰ ਉਹਦੇ ਮਗਰ ਕੋਈ ਭਜਿਆ ਆਉਂਦਾ ਹੁੰਦਾ ਹੈ।

"ਖਬਰੇ ਜੰਗਣ ਸਿੰਘ ਮਗਰ ਮਗਰ ਆ ਰਿਹਾ ਹੈ ਉਸ

70