ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਢਲਦੇ ਪਰਛਾਵੇਂ

ਬਿਮਾਰ ਕਿਰਪੂ ਚਮਿਆਰ ਨੇ ਮੰਜੇ ਤੋਂ ਉਠ ਕੇ ਬਾਹਰ ਤਕਿਆ। ਘੁਸਮੁਸਾ ਗਾੜ੍ਹੇ ਨ੍ਹੇਰੇ ਵਿਚ ਬਦਲ ਚੁਕਿਆ ਸੀ। ਪੰਛੀ ਕੋਈ ਵੀ ਕਿਸੇ ਬ੍ਰਿਛ ਉੱਤੇ ਨਹੀਂ ਸੀ ਬੋਲਦਾ। ਉਹ ਖਾਓ ਪੀਓ ਤੋਂ ਮਗਰੋਂ ਰਾਤ ਟਿਕਣ ਤੇ ਨਿਕਲ ਜਾਣਾ ਚਾਹੁੰਦਾ ਸੀ।

ਅਜ ਮਾਲਕ ਜੰਗਣ ਸਿੰਘ ਨੇ ਉਹਨੂੰ ਨੌਕਰੀਓਂ ਜੁਆਬ ਦੇ ਦਿੱਤਾ ਸੀ। ਭਲਾ ਬਿਮਾਰੀ ਵੀ ਕਿਸੇ ਦੇ ਵਸ ਦੀ ਗਲ ਏ? ਅਖੇ ਕਿਰਪੂ ਤੂੰ ਚੁੰਹ ਮਹੀਨਿਆਂ ਤੋਂ ਬਿਮਾਰ ਲਗਾ ਆਉਂਦਾ ਏਂ — ਸਾਡਾ ਕੰਮ ਨਹੀਂ ਚਲਦਾ, ਅਸੀਂ ਹੋਰ ਨੌਕਰ ਰਖ ਲਾਂ ਗੇ।"

ਮਾਲਕ ਦੇ ਏਸ ਉੱਤਰ ਨੇ ਕਿਰਪੂ ਦੀ ਰਹਿੰਦੀ ਖੂੰਹਦੀ ਹਿੰਮਤ ਤੋੜ ਦਿੱਤੀ। ਉਹਦੇ ਫੂਹੀ ਫ਼ੂਹੀ ਕਰ ਕੇ ਜੋੜੇ ਪੈਸੇ ਉਹਦੀ ਬਿਮਾਰੀ ਤੇ ਲਗ ਚੁਕੇ ਸਨ। ਹੁਣ ਘਰ ਮੁੜਨ ਜੋਗਾ ਕਰਾਇਆ ਵੀ ਤੇ ਉਹਦੇ ਕੋਲ ਨਹੀਂ ਸੀ।

ਕਈ ਗਲਾਂ ਮੁੜ ਮੁੜ ਉਹਦੇ ਮਨ ਵਿਚ ਘੁੰਮ ਰਹੀਆਂ ਸਨ। ਕੰਕਰ

67