ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾੜੀ ਜੋੜਾ ਉੱਤੇ ਰੋਟੀ ਖਾ ਰਿਹਾ ਸੀ।

ਇਕ ਅੰਨ੍ਹਾਂ ਮੰਗਤਾ "ਰੱਬ ਦੇ ਨਾਉਂ ਉੱਤੇ ਇਕ ਪੈਸਾ" ਆਖਦਾ ਮਾਂ ਅਗੋਂ ਦੀ ਲੰਘਿਆ। ਮਾਂ ਉਹਦੇ ਵਲ ਤਕਦੀ ਸੋਚ ਰਹੀ ਸੀ। "ਕੀ ਰੱਬ ਮੂਰਖ ਹੈ ਅੰਨਿਆਂ — ਐਵੇਂ ਰਬ ਰਬ ਪਿਆ ਕੂਕਦਾ ਏਂ......" ਤੇ ਉਸ ਮੁੜ ਪੂੜੀਆਂ ਖਾਂਦੇ ਜੋੜਾਂ ਵਲ ਤਕਿਆ। ਉਹਦੀਆਂ ਅੱਖਾਂ ਮਾਨੋ ਆਖ ਰਹੀਆਂ ਸਨ, "ਅੰਨ੍ਹਿਆਂ! ਰਬ ਨਾ ਤੇਰਾ ਹੈ ਨਾ ਮੇਰਾ — ਰੱਬ ਤਾਂ ਉਸ ਜੋੜੇ ਦਾ ਹੈ"

ਅੰਨ੍ਹੇ ਦੇ ਹੱਥ ਤੇ ਸਾਰੇ ਡੱਬੇ ਵਿਚੋਂ ਇਕ ਦੋ ਪੈਸੇ ਲੋਕਾਂ ਧਰ ਹੀ ਛਡੇ ਸਨ।

ਮਾਂ ਦੀਆਂ ਆਂਦਰਾਂ ਸੁਲਘ ਰਹੀਆਂ ਸਨ। ਉਹ ਮੁੜ ਮੁੜ ਪੂੜੀਆਂ ਖਾਂਦੇ ਜੋੜੇ ਵਲ ਤਕਦੀ ਸੀ। ਅੰਨ੍ਹੇ ਦੀਆਂ ਸਦਾਆਂ ਤੇ ਹੱਥ ਉੱਤੇ ਟਿਕਦੇ ਪੈਸਿਆਂ ਨੇ ਮਾਂ ਦੇ ਅੰਦਰ ਇਕ ਪ੍ਰੇਰਨਾ ਜਗਾ ਦਿੱਤੀ:—

"ਕੀ ਉਹ ਵੀ ਮੰਗ ਲਵੇ — ਹੱਥ ਅੱਡ ਕੇ.....ਨਹੀਂ ਮੰਗਣ ਨਾਲੋਂ ਤੇ ਮਰਨ ਚੰਗਾ.........। ਨਹੀਂ ਉਹ ਨਹੀਂ ਮੰਗੇਗੀ — ਉਹ ਕਿਹੜੇ ਮੰਗਤੀ ਹੈ।" ਭੁੱਖ ਨਾਲ ਬਿਆਕਲ ਬੱਚੇ ਨੂੰ ਥਾਪੜਦੀ ਥਾਪੜਦੀ ਉਹ ਮੁੜ ਸੋਚਣ ਲਗ ਪਈ:—

"ਜੇ ਮੰਗਣਾ ਵੀ ਹੈ ਤਾਂ ਰਬ ਦੇ ਨਾਉਂ ਤੇ ਕਿਉਂ ਮੰਗਿਆ ਜਾਵੇ — ਰਬ ਅੰਨ੍ਹਾ ਹੈ — ਉਹਨੂੰ ਨਹੀਂ ਦਿਸਦੀ ਕਿਸੇ ਦੀ ਨਿੰਮੋਝੂਣਤਾ।"

ਮਾਰਵਾੜੀ ਤੇ ਮਾਰਵਾੜਨ ਨਾਲੇ ਖਾਂਦੇ ਤੇ ਨਾਲੇ ਘੁਸਰ ਮੁਸਰ ਕਰਦੇ ਪਰਸੰਨ ਪਏ ਹੁੰਦੇ ਸਨ। ਸੋਨੇ ਦੀਆਂ ਚੂੜੀਆਂ ਦੀ ਛਣਕਾਰ ਨਾਲ ਮਾਰਵਾੜੀ ਦਾ ਮੂੰਹ ਭਖ਼ ਪੈਂਦਾ ਸੀ।

"ਮਾਂ ਦੀਆਂ ਅੱਖਾਂ ਵਿਚ ਅਤਿ ਦੀ ਕਾਹਲ ਸੀ। ਉਹਦਾ ਮਨ ਬੇ-ਕਰਾਰ ਹੋ ਉੱਠਿਆ:—

"ਨਹੀਂ ਮੰਗਣੀ ਰੋਟੀ ਰੱਬ ਦੇ ਨਾਉਂ ਤੇ ਵੀ ਨਹੀਂ ਮੰਗਣੀ ਰੋਟੀ —"

ਤੇ ਉਹ ਪਤਾ ਨਹੀਂ ਕਦੋਂ ਖੜੀ ਹੋ ਕੇ ਕੂਕ ਉਠੀ, "ਰੋਟੀ ਰਬ ਦੇ ਨਾਉਂ ਤੇ

65