ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੱਤਾ, "ਸਭ ਜਗ ਏਕੋ ਸਮਾਨ ਹੈ - ਕੋਈ ਬੁਰਾ ਭਲਾ ਨਹੀਂ ਸਭ ਓਸੇ ਦਾ ਪਸਾਰਾ ਹੈ — ਸਭ ਨੂੰ ਇਕੋ ਦ੍ਰਿਸ਼ਟੀ ਨਾਲ ਤਕੋ" ਗੱਡੀ ਤਿੱਖੀ ਜਾ ਰਹੀ ਸੀ।

ਮਾਂ ਨੂੰ ਝੁਨਝੁਨੀ ਜਿਹੀ ਆ ਗਈ। ਹੁਣ ਉਹ ਉਪਦੇਸ਼ ਨਹੀਂ ਸੀ ਸੁਣਦੀ ਸਗੋਂ ਬਾਰੀ ਥਾਈਂ ਬਾਹਰ ਪਈ ਤਕਦੀ ਸੀ। ਕੜਕਦੇ ਦੁਪਹਿਰੇ ਵਿਚ ਉਹਨੂੰ ਦੂਰ ਪਰੇ ਦਰਖਤਾਂ ਦੀਆਂ ਪਾਲਾਂ ਦੌੜਦੀਆਂ ਦਿੱਸ ਰਹੀਆਂ ਸਨ। ਧਰਤੀ ਵੀ ਪਿਛੇ ਨੂੰ ਭੱਜੀ ਜਾਂਦੀ ਸੀ। ਉਹਦਾ ਜੀ ਕੀਤਾ ਕਿ ਉਹ ਵੀ ਧਰਤੀ ਉੱਤੇ ਛਾਲ ਮਾਰ ਦੇਵੇ ਤੇ ਦੌੜ ਪਵੇ, ਝਾੜੀਆਂ ਨਾਲ, ਦਰਖਤਾਂ ਨਾਲ, ਪਾਣੀ ਦੇ ਭਰੇ ਹੋਏ ਖਾਲਾਂ ਨਾਲ, ਦੌੜ ਜਾਵੇ, ਕਿਧਰੇ ਨੂੰ ਦੌੜ ਉਠੇ।

XXXX

ਉਹ ਜਦੋਂ ਦੀ ਗੱਡੀ ਚੜ੍ਹੀ ਸੀ ਨਾ ਉਸ ਕੁਝ ਖਾਧਾ ਸੀ ਨਾ ਪੀਤਾ। ਖਾਣ ਪੀਣ ਨੂੰ ਖ਼ਰੀਦਣ ਲਈ ਵੀ ਤੇ ਉਹਦੇ ਕੋਲ ਕੁਝ ਹੈ ਨਹੀਂ ਸੀ। ਸੁਕੇ ਹੋਏ ਬੁਲ੍ਹ ਤੇ ਮੂੰਹ ਦੀ ਪਲਿੱਤਣ ਭੁੱਖ ਦਾ ਪਤਾ ਦੇ ਰਹੇ ਸਨ। ਉਤਲੇ ਫੱਟੇ ਉੱਤੇ ਸਤੇ ਮਾਰਵਾੜੀ ਤੇ ਮਾਰਵਾੜਨਾ ਉਠੇ। ਸੋਨੇ ਦੇ ਕੰਗਣਾਂ ਤੇ ਚੂੜੀਆਂ ਨਾਲ ਮਾਰਵਾੜਨ ਦੀਆਂ ਬਾਹਾਂ ਲੱਦੀਆਂ ਪਈਆਂ ਸਨ। ਅੱਖਾਂ ਉੱਖਾਂ ਮਲਦੀ ਮਾਰਵਾੜਨ ਨੇ ਪਲ ਕੁ ਮਗਰੋਂ ਛਨਣ ਛਨਣ ਕਰਦੀਆਂ ਬਾਹਾਂ ਨਾਲ ਆਪਣਾ ਟਿਕਣ ਕੈਰੀਅਰ ਖੋਲ੍ਹਿਆ ਘਿਉ ਵਿਚ ਤਲੀਆਂ ਹੋਈਆਂ ਪੂੜੀਆਂ ਤੇ ਭਾਜੀਆਂ ਦਾ ਉਸ ਪੋਣੇ ਉਤੇ ਢੇਰ ਲਾ ਦਿੱਤਾ।

ਮਾਂ ਦੀਆਂ ਨਿਗਾਹਾਂ ਬਦੋ ਬਦੀ ਉਧਰ ਨੂੰ ਉੱਠ ਪੈਂਦੀਆਂ ਸਨ। ਲਖਾਂ ਯਤਨ ਕਰ ਕਰ ਉਹ ਮਨ ਨੂੰ ਰੋਕਦੀ ਸੀ, ਪਰ ਭੁੱਖ ਦੀ ਇੰਤਹਾ ਨਾਲ ਡੋਲੀਆਂ ਹੋਈਆਂ ਅੱਖਾਂ ਕੀਕਰ ਰੁਕਦੀਆਂ! ਕਈ ਵਾਰ ਉਸ ਕੋਲੋਂ ਪੂੜੀਆਂ ਨੂੰ ਤੱਕ ਕੇ ਘੁਟ ਜਿਹਾ ਆ ਮੁਹਾਰਾ ਅੰਦਰ ਨੂੰ ਨਿਘਾਰ

ਹੋ ਜਾਂਦਾ ਸੀ।

63