ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਡੀ ਦੇ ਡੱਬੇ ਵਿਚ

"ਇਹ ਸਾਰਾ ਜਗ ਬ੍ਰਹਮ ਰੂਪ ਹੈ, ਮਨੁਖ, ਪਸੂ, ਪੰਛੀ,ਸਭ ਓਸੇ ਦੀ ਅੰਸ਼ ਹਨ, ਸਾਰਾ ਜਗ ਇਕੋ ਸਾਮਾਨ ਹੈ...ਪੱਕੀ ਉਮਰ ਦੇ ਗੰਭੀਰ ਜਿਹੇ ਇਕ ਸਜਣ ਡੱਬੇ ਵਿਚ ਬੜੀਆਂ ਵਿਚਾਰ ਵਾਲ਼ੀਆਂ ਗਲਾਂ ਛੇੜੀ ਬੈਠਾ ਸੀ। ਉਸ ਦੇ ਮੱਥੇ ਉੱਤੇ ਚੇਦਣ ਦਾ ਲੇਪ ਤੇ ਹਥ ਵਿਚ ਮਾਲਾ ਸੀ। ਮੁਸਾਫ਼ਰਾਂ ਦਾ ਝੁਰਮਟ ਉਹਦੇ ਦੁਆਲੇਂ ਇਉਂ ਬੈਠਾ ਸੀ ਜੀਕਰ ਤਿਲੀਅਰ ਕਿਸੇ ਤਿਲਾਂ ਦੇ ਬੂਟੇ ਦੁਆਲੇ।

ਉਹ ਜਦੋਂ ਦੀ ਗੱਡੀ ਚੜ੍ਹੀ ਸੀ ਓਦੋਂ ਦੀ ਹੀ ਓਸੇ ਨੁਕਰੇ ਬੈਠੀ ਸੀ। ਹਰੇਕ ਨਵੇਂ ਸਟੇਸ਼ਨ ਉੱਤੇ ਨਵੇਂ ਚੜ੍ਹਦੇ ਮੁਸਾਫ਼ਰ ਉਹਦੇ ਲਈ ਕਿਸੇ ਆਸ ਵਾਂਗ ਆਉਂਦੇ ਤੇ ਨਿਰਸਤਾ ਵਾਂਗ ਉਹਦੇ ਡੱਥੇ ਵਿਚੋਂ ਲਹਿ ਜਾਂਦੇ। ਪਤਾ ਨਹੀਂ ਉਹ ਕਿਉਂ ਹਰੇਕ ਦਾ ਮੂੰਹ ਤਕਦੀ ਹੀ ਰਹਿ ਜਾਂਦੀ? ਓੜਕ ਉਸ ਦਾ ਧਿਆਨ ਮਾਲਾ ਵਾਲ ਸਜਣ ਦੀਆਂ ਗਲਾਂ ਤੇ ਜੁੜ ਗਿਆ। ਜਦੋਂ ਉਹਦਾ ਬਾਲ ਰੋਂਦਾ ਉਹ ਪਾਟੇ ਹੋਏ ਝੱਗੇ ਦੇ ਗਲਵੇਂ ਥਾਈਂ ਖਾਲੀ ਗੂਥਲੀ ਵਰਗਾ ਮੰਮਾ ਉਹਦੇ ਮੂੰਹ ਵਿਚ ਦੇ ਦੇਂਦੀ। ਬੱਚਾ ਦੁਹਾਂ ਹੱਥਾਂ ਵਿਚ ਥਣ

61