ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣੀਆਂ ਗਲ੍ਹਾਂ ਨੂੰ ਨਪਦੀ। ਨੂਰਾ ਅਜੇ ਮਸਾਂ ਵਿਚਾਲੇ ਪਹੁੰਚਿਆ ਸੀ ਕਿ ਇਕ ਘੁੰਮਣ-ਘੇਰੀ ਗੜਗੜ ਕਰਦੀ ਪੈਦਾ ਹੋਈ। ਨੂਰਾ ਵਲਗਣ ਵਿਚ ਫਸ ਗਿਆ। ਪਹਿਲਾਂ ਛੱਲ ਨੇ ਉਹਨੂੰ ਉਤਾਂਹ ਉਭਾਰਿਆ ਮੁੜ ਨਾਲ ਹੀ ਅੰਦਰ ਨਿਘਾਰ ਲਿਆ। ਆਇਸ਼ਾ ਦੇ ਸੀਨੇ ਵਿਚੋਂ ਅਨੋਖਾ ਡਬੋਲ ਉਠਿਆ, ਨੂਰੇ ਦਾ ਵਜੂਦ ਮੁੜ ਬਾਹਰ ਨਾ ਨਿਕਲਿਆ। "ਪਰੀਓ ਪਰੀਓ ਮੇਰਾ ਨੂਰਾ ਦੇ ਦਿਓ" ਆਇਸ਼ਾ ਦੀ ਬੇਖੁਦੀ ਵਿਚ ਇਕ ਚੀਕ ਨਿਕਲ ਗਈ ਤੇ ਉਹ ਭੁਆਟਨੀ ਖਾ ਕੇ ਭੋਂ ਤੇ ਢਹਿ ਪਈ।

XXXX

ਅਗੇ ਵੀ ਬਰਸਾਤ ਦੀ ਰੁੱਤੇ ਏਸ ਨਦੀ ਵਿਚ ਆਰ ਪਾਰ ਹੁੰਦੇ ਕਈ ਡੁਬ ਚੁਕੇ ਸਨ। ਪਿੰਡ ਦੇ ਪੁਰਾਣੇ ਲੋਕਾਂ ਦਾ ਵਿਸ਼ਵਾਸ ਸੀ ਕਿ ਉਹਨਾਂ ਨੂੰ ਪਤਾਲ ਦੀਆਂ ਪਰੀਆਂ ਖਿਚ ਲੈ ਜਾਂਦੀਆਂ ਸਨ।

ਆਇਸ਼ਾ ਕਈ ਦਿਨ ਬਿਸਤਰੇ ਉੱਤੇ ਬਿਮਾਰ ਪਈ ਰਹੀ। ਪਰ ਉਹ ਸੁਤ-ਅਣੀਂਦਰੇ ਵਿਚ ਬੁਰੜਾਂਦੀ ਰਹੀ, "ਪਰੀਓ ਪਰੀਓ ਮੇਰਾ ਨੂਰਾ ਦੇ ਦਿਓ।

ਕਈ ਦਿਨਾਂ ਮਗਰੋਂ ਉਹ ਰਾਜ਼ੀ ਵੀ ਹੋ ਗਈ — ਪਰ ਨਾ ਹੋਇਆਂ ਵਰਗੀ। ਸੰਝ ਸਵੇਰੇ ਉਹ ਨਦੀ ਦੇ ਕੰਢੇ ਤੇ ਜਾ ਪੁਜਦੀ। ਦਰਖ਼ਤਾਂ ਨੂੰ ਤਕਦੀ, ਪੰਛੀਆਂ ਨੂੰ ਤਕਦੀ, ਪੱਤਣੋਂ ਲਹਿੰਦੇ ਬੰਦਿਆਂ ਨੂੰ ਤਕਦੀ। ਮੁੜ ਕੰਢੇ ਤੋਂ ਖਲੋ ਕੇ ਆਖਦੀ, “ਪਰੀਓ ਪਰੀਓ ਮੇਰਾ ਨੂਰਾ ਦੇ ਦਿਓ"

ਜਦੋਂ ਦੂਰ ਪਰੇ ਮੋਟੇ ਮੋਟੇ ਬੱਦਲ ਨਦੀ ਦੇ ਪਾਣੀ ਨਾਲ ਲਗੇ ਵੇਖਦੀ ਤਾਂ ਉਹਨੂੰ ਖ਼ਿਆਲ ਆਉਂਦਾ ਕਿ ਬੱਦਲ ਲਹਿ ਕੇ ਥੱਲੇ ਪਰੀਆਂ ਦੇ ਦੇਸ਼ ਜਾ ਰਹੇ ਹਨ। ਉਹ ਵੀ ਉਹਨਾਂ ਨਾਲ ਹੀ ਪਤਾਲ ਨੂੰ ਚਲੀ ਜਾਵੇਗੀ, ਆਪਣੇ ਨੂਰੇ ਕੋਲ — ਉਹ ਬੱਦਲਾਂ ਵਲ ਭਜਦੀ ਪਰ ਉਹ ਪਰੇ-ਪਰੇ ਹੁੰਦੇ ਜਾਂਦੇ। ਉਹ ਹਫ ਕੇ ਮੁੜ ਆਉਂਦੀ।

ਕੰਢੇ ਤੇ ਖਲੋ ਕੇ ਕਿੰਨਾਂ ਚਿਰ ਏਧਰ ਓਧਰ ਤਕਦੀ ਰਹਿੰਦੀ ਕਿ ਕਿਤੇ ਕੋਈ ਪਰੀ ਉਹਨੂੰ ਦਿਸ ਪਵੇ। ਖੰਭਾਂ ਵਾਲੀ, ਉਡਨੇ ਵਾਲੀ, ਲੰਮੇ ਲੰਮੇ

58