ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਉਹ ਤੇ ਸੁਹਣਿਆਂ ਨੂੰ ਖੜਦੀਆਂ ਨੀ" ਨੂਰੇ ਨੇ ਆਖਿਆ।

"ਤੂੰ ਵੀ ਤੇ ਸੁਹਣਾ ਏਂ" ਆਇਸ਼ਾ ਨੇ ਉੱਤਰ ਦਿੱਤਾ।

"ਪਰ ਉਹ ਸ਼ਜ਼ਾਦਿਆਂ ਨੂੰ ਲੈ ਜਾਂਦੀਆਂ ਨੀ"

"ਤੂੰ ਵੀ ਸ਼ਜ਼ਾਦਾ ਏਂ, ਨੂਰਿਆ! — ਹਰੇਕ ਪਿਆਰਾ ਮੁੰਡਾ ਸ਼ਜ਼ਾਦਾ ਨਹੀਂ ਹੁੰਦਾ ਕੀ?"

"ਚਲੋਂ ਹੁਣ ਚੱਲੀਏ"

"ਫੇਰ ਕੀ ਹੋਇਆ?" ਆਇਸ਼ਾ ਨੇ ਝੁਣਝਣੀ ਖਾ ਕੇ ਪੁੱਛਿਆ।

XXXX

ਉਹ ਹੁਣ ਵੀ ਕੰਠੇ ਹੀ ਡੰਗਰ ਚਾਰਨ ਨਦੀ ਤੇ ਆਉਂਦੇ ਹੁੰਦੇ ਸਨ। ਖੇਡਦੇ, ਦਰਖਤਾਂ ਤੇ ਚੜ੍ਹਦੇ, ਮੋੜੇ ਲਾਉਂਦੇ। ਕਦੇ ਉਹ ਚੋਖਾ ਚਿਰ ਖੇਡ ਵਿਚ ਰੁੱਝੇ ਰਹਿੰਦੇ। ਉਨਾਂ ਦੇ ਡੰਗਰ ਨਦੀ ਵਿਚੋਂ ਦੀ ਪਾਰ ਲੰਘ ਜਾਂਦੇ। ਪਾਰਲੇ ਕੰਢੇ ਦਾ ਵੱਡਾ ਵੱਡਾ ਘਾ ਉਨ੍ਹਾਂ ਨੂੰ ਬਦੋ ਬਦੀ ਖਿਚ ਖੜਦਾ ਸੀ। ਜਦੋਂ ਖੇਡ ਕੇ ਹਟਦੇ ਤਾਂ ਡੰਗਰ ਪਾਰ ਦਿਖਾਈ ਦੇਂਦੇ। ਨੂਰਾ ਪਾਣੀ ਵਿਚ ਠੱਲਣ ਲਈ ਲੰਗੋਟਾ ਕਸਦਾ ਤਾਂ ਜੁ ਡੰਗਰਾਂ ਨੂੰ ਉਰਾਰ ਲੈ ਆਵੇ, ਪਰ ਆਇਸ਼ਾ ਆਖਦੀ:—

"ਨਦੀ ਵਿਚ ਨਾ ਕੁਦੀਂ ਨੂਰਿਆ ਵੇ, ਪਰੀਆਂ ਖਿੱਚ ਖੜਨਗੀਆਂ।"

"ਨਹੀਂ ਨ੍ਹੇਰਾ ਹੁੰਦਾ ਜਾ ਰਿਹਾ ਹੈ, ਬਾਕੀ ਦੇ ਵਾਗੀ ਸਭ ਟੁਰ ਗਏ ਨੀ, ਮੱਝਾਂ ਪਾਰ ਕਿਤੇ ਦੂਰ ਨਿਕਲ ਜਾਣਗੀਆਂ, ਮੈਨੂੰ ਠਿਲ੍ਹਣ ਦੇ ਆਇਸ਼ੀ।"

ਉਹ ਨਦੀ ਵਿਚ ਕੁੱਦ ਪੈਂਦਾ। ਪਾਣੀ ਦੇ ਤਿੱਖੇ ਵੇਗ ਨੂੰ ਚੀਰਦਾ ਤੁਰਦਾ ਲਗਾ ਜਾਂਦਾ। ਆਇਸ਼ਾ ਕੰਢੇ ਤੇ ਖਲੋਤੀ ਅੱਖਾਂ ਟਡ ਟਡ ਕੇ ਉਹਨੂੰ ਵਿੰਹਦੀ। ਜਦੋਂ ਕੋਈ ਛਲ ਨੂਰੇ ਨੂੰ ਉਤਾਂਹ ਉਭਾਰਦੀ ਤਾਂ ਆਇਸ਼ਾ ਦੇ ਸਾਗਰਾਂ ਵਿਚ ਵੀ ਜੁਆਰ ਭਾਟਾ ਆ ਜਾਂਦਾ। "ਹਾਏ" ਉਹਦੇ ਕਲੇਜਿਉਂ ਪੋਲੀ ਜਿਹੀ ਹੂਕ ਨਿਕਲ ਜਾਂਦੀ — "ਕਿਤੇ ਪਰੀਆਂ ਪਾਣੀ ਵਿਚੋਂ ਨਿਕਲ

ਕੇ ਉਹਨੂੰ ਪਤਾਲ ਵਿਚ ਨਾ ਖਿਚ ਲੈ ਜਾਣ" ਉਹਦੀ ਜਿੰਦ ਬੈਂਤ ਵਾਂਗੂੰ

56