ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਜੀਕਰ ਚੰਨਣ ਦੀਆਂ ਟਾਹਣੀਆਂ ਤੋਂ ਨਾਗਨੀਆਂ ਫਣ ਤਾਣਦੀਆਂ ਹਨ!

ਨੂਰਾ ਆਇਸ਼ਾ ਵਲ ਤਕਦਾ — ਉਹ ਉਹਨੂੰ ਇਕ ਸੁਫ਼ਨੇ ਵਾਂਗ ਲਗਦੀ — ਜਿਸਨੂੰ ਉਹ ਫੜਨਾ ਚਾਹੁੰਦਾ ਹੈ ਪਰ ਫੜ ਨਹੀਂ ਸਕਦਾ ਉਸਦੇ ਜਿਸ ਤਖ਼ਤ ਉਤੇ ਆਇਸ਼ਾ ਖ਼ਾਬ ਬਣ ਕੇ ਬੈਠੀ ਹੋਈ ਸੀ, ਉਥੇ ਹੀ ਉਹ ਆਇਸ਼ਾ ਦੇ ਬੁਤ ਨੂੰ ਨਿਵਾਜਣਾ ਚਾਹੁੰਦਾ ਸੀ। ਪਰ ਕੰਕਰ ਖੜੇ ਬੁਤ ਨੂੰ ਉਥੇ ਜਿਥੇ ਕੇਵਲ ਰੂਹ ਦੀ ਹੀ ਬਾਦਸ਼ਾਹਤ ਹੋਵੇ। ਉਹ ਝੁੰਜਲਾ ਕੇ ਆਇਸ਼ਾ ਤੋਂ ਪੁਛਦਾ:—

"ਕਾਹਦੀ ਬਾਤ?"

"ਪਰੀਆਂ ਦੀ"

"ਚੰਗਾ — ਸੁਣ — ਇਕ ਮੁੰਡਾ ਸੀ — ਰਾਜੇ ਦਾ ਮੁੰਡਾ — ਹੈਂ ਆਇਸ਼ਾ! ਉਹਦਾ ਨਾਉਂ ਸੀ ਸ਼ਾਹ ਬਹਿਰਾਮ।"

"ਹੂੰ ਫੇਰ" ਆਇਸ਼ਾ ਨੇ ਹੰਘੂਰਾ ਭਰਿਆ

"ਉਹ ਪਹਾੜਾਂ ਤੇ ਚੜ੍ਹਦਾ। ਨਦੀਆਂ ਦੇ ਕੰਢਿਆਂ ਤੇ ਘੁੰਮਦਾ। ਜੀਕਰ ਅਸੀਂ ਘੁੰਮਦੇ ਹਾਂ। ਉਹ ਬੜਾ ਸੁਹਣਾ ਸੀ। ਸਾਰੀ ਦੁਨੀਆ ਵਿਚ ਉਹਦੇ ਵਰਗਾ ਕੋਈ ਨਹੀਂ ਸੀ। ਇਕ ਦਿਨ........"

"ਤੂੰ ਨਹੀਂ ਉਹਦੇ ਜਿਹਾ —?" ਆਇਸ਼ਾ ਨੇ ਬਾਤ ਕਟ ਕੇ ਪੁਛਿਆ।

"ਨਹੀਂ"

"ਮੈਨੂੰ ਪਿਆ ਲਗਨਾ ਏਂ"

"ਚੰਗਾ ਤੂੰ ਬਾਤ ਤੇ ਸੁਣ। ਇਕ ਦਿਨ ਉਹ ਨਦੀ ਦੇ ਕੰਢੇ ਤੇ ਟਹਿਲਦਾ ਪਿਆ ਸੀ।"

"ਕੱਲਾ ਹੀ?"

"ਹਾਂ ਕਲਾ ਹੀ"

"ਉਹਨੂੰ ਡਰ ਨਹੀਂ ਸੀ ਆਉਂਦਾ?"

54